ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਮਾਲ ਰੋਡ ਤੇ ਈ.ਜੀ.ਡੇ. ਤੇ ਸਬਵੇ ਦੇ 10 ਸੈਂਪਲ ਲਏ ਗਏ

    0
    113

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ (ਸਿਮਰਨ) : ਫੂਡ ਕਿਮਸ਼ਨਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਆਉਣ ਵਾਲੇ ਤਿਉਹਾਰੀ ਮੌਸਮ ਨੂੰ ਧਿਆਨ ਵਿੱਚ ਰੱਖਦਿਆ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਪੁਨੀਤ ਸ਼ਰਮਾ ਦੀ ਟੀਮ ਵਲੋਂ ਸ਼ਹਿਰ ਦੇ ਮਾਲ ਰੋਡ ਸਤਿਥੀ ਏ.ਜੀ.ਡੇ. ਮਾਲ ਅਤੇ ਸਬਵੇ ਦੀ ਚੈਕਿੰਗ ਕਰਕੇ 10 ਸੈਂਪਲ ਖਾਦ ਪਦਾਰਥਾਂ ਦੇ ਲਏ ਗਏ। ਜਿਨ੍ਹਾਂ ਨੂੰ ਅਗਲੇਰੀ ਜਾਂਚ ਲਈ ਫੂਡ ਲੈਬ ਚੰਡੀਗੜ ਨੂੰ ਭੇਜ ਗਿਆ।

    ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸਾਫ ਸੁਥਰਾਂ, ਮਿਲਵਟ ਰਹਿਤ ਅਤੇ ਮਿਆਰੀ ਖਾਣ ਪੀਣ ਮੁਹਈਆਂ ਕਰਾਉਣਾ ਉਹਨਾਂ ਦੀ ਡਿਊਟੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਐੱਚ.ਐੱਫ.ਐੱਸ.ਐੱਸ. (ਹਾਈ ਇੰਨ ਫੈਟ, ਸ਼ੂਗਰ, ਤੇ ਸਾਲਟ) ਦੀ ਜਿਆਦਾ ਵਰਤੋਂ ਨਾਲ ਗ਼ੈਰ ਸੰਚਾਰਿਤ ਰੋਗ ਜਿਵੇਂ ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ , ਸ਼ੂਗਰ ਅਤੇ ਕੈਂਸਰ ਦਾ ਮੁੱਖ ਕਾਰਨ ਤਲੇ ਹੋਏ ਪਦਾਰਥ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਤੇਲ ਦੀ ਵਰਤੋ ਕੀਤੀ ਜਾਂਦੀ ਹੈ। ਹਰ ਤਿੰਨ ਵਿਅਕਤੀ ਪਿੱਛੇ ਅੱਜ ਇਕ ਵਿਅਕਤੀ ਇਹਨਾਂ ਬਿਮਾਰੀਆਂ ਤੋਂ ਪ੍ਰਭਾਵਿਤ ਹੈ। ਕੋਵਿਡ ਮਹਾਂਮਾਰੀ ਦੌਰਾਨ 55 ਹਜ਼ਾਰ ਦੇ ਕਰੀਬ ਮੌਤਾਂ ਦਾ ਮੁੱਖ ਕਾਰਨ ਦੀ ਐੱਨ.ਸੀ.ਡੀ. ਹਨ।

    ਉਹਨਾਂ ਨੇ ਇਹ ਵੀ ਦੱਸਿਆ ਕਿ ਤੇਲ ਨੂੰ ਤਿਨ ਵਾਰ ਤਲਣ ਲਈ ਹੀ ਵਰਤਣ ਤੋਂ ਬਆਦ ਡਿਸਕਾਰਡ ਕੀਤਾ ਜਾਵੇ। ਇਸੇ ਤਰ੍ਹਾਂ ਫਾਸਟ ਫੂਡ ਵਿੱਚ ਵਰਤੇ ਜਾਣ ਵਾਲੇ ਮਸਾਲੇ ਅਤੇ ਮੱਧੂ ਮਿਰਚ ਦੀ ਵਰਤੋਂ ਘਟਾਈ ਜਾਵੇ ਕਿਉਂਕਿ ਜ਼ਿਆਦਾ ਮਸਾਲੇਦਾਰ ਭੋਜਨ ਕੈਂਸਰ ਦੇ ਕਾਰਕ ਹੋ ਸਕਦੇ ਹਨ। ਚੈਕਿੰਗ ਦੁਰਾਂ ਉਹਨਾਂ ਨੇ ਟਰਾਂਸ ਫੈਟ ਤੇਲ ਨੂੰ ਨਸ਼ਟ ਕਰਵਾਇਆ ਅਤੇ ਜਿਨ੍ਹਾਂ ਦੁਕਾਨਦਾਰਾਂ ਦੀ ਫੂਡ ਸੇਫਟੀ ਐਕਟ ਤਹਿਤ ਰਜਿਸਟ੍ਰੇਸ਼ਨ/ ਲਾਈਸੈਂਸ ਨਹੀਂ ਸੀ। ਉਹਨਾਂ ਨੂੰ ਨੋਟਿਸ ਦੇ ਕੇ ਅਗਲੇ ਹੁਕਮਾਂ ਤੱਕ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਉਹਨਾਂ ਨਾਲ ਟੀਮ ਵਿੱਚ ਰਾਮ ਲੁਭਾਇਆ, ਅਸ਼ੋਕ ਕੁਮਾਰ, ਨਸੀਬ ਚੰਦ ਹਾਜ਼ਿਰ ਸਨ।

     

    LEAVE A REPLY

    Please enter your comment!
    Please enter your name here