ਜ਼ਿਲ੍ਹਾ ਸਹਿਤ ਵਿਭਾਗ ਦੇ ਡਾਕਟਰਾਂ ਦੀ ਹੋਈ ਤਰੱਕੀ

    0
    125

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਸਿਹਤ ਵਿਭਾਗ ਵਿੱਚ ਪਦਉੱਨਤ ਹੋ ਕੇ ਬਤੋਰ ਜ਼ਿਲ੍ਹਾ ਸਿਹਤ ਅਫ਼ਸਰ ਵਜੋਂ ਡਾ. ਲਖਵੀਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਬਾਂਸਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਵਾਤੀ ਨੇ ਅਹੁਦਾ ਸੰਭਾਲਿਆ ਇਸ ਮੌਕੇ ਜ਼ਿਲ੍ਹੇ ਦੇ ਨਵੇਂ ਸਿਵਲ ਸਰਜਨ ਡਾ. ਰਣਜੀਤ ਸਿੰਘ ਅਤੇ ਦੂਸਰੇ ਪ੍ਰੋਗਰਾਮ ਅਫ਼ਸਰਾਂ ਨੇ ਉਹਨਾਂ ਨੂੰ ਮੁਬਾਰਿਕ ਬਾਦ ਦਿੱਤੀ।

    ਇਸ ਸਮੇਂ ਸੀਮਾ ਬਾਂਸਲ ਨੇ ਦੱਸਿਆ ਕਿ ਕੋਵਿਡ-19 ਟੀਕਾਂਕਰਨ ਦੇ ਨਾਲ ਰੋਟੀਨ ਟੀਕਾਂਕਰਨ ਦੀਆਂ ਸੇਵਾਵਾਂ ਨਾਲ ਕੌਮੀ ਸਿਹਤ ਪ੍ਰੌਗਰਾਮ ਦੇ ਟੀਚਿਆਂ ਨੂੰ ਹਾਸਲ ਕਰਨਾ ਉਹਨਾਂ ਪ੍ਰਮੁੱਖਤਾ ਹੋਵੇਗੀ।

    ਇਸ ਮੌਕੇ ਐੱਸ.ਐੱਮ.ਓ. ਸਿਵਲ ਹਸਪਤਾਲ ਡਾ. ਸਵਾਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣਾ ਸਾਡੀ ਜਿਮੇਵਾਰੀ ਬਣਦੀ ਹੈ ਤੇ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦੀ ਸਹੂਲਤਾਂ ਲਈ ਹੋਰ ਉਪਰਾਲੇ ਕੀਤੇ ਜਾਣਗੇ।

     

    LEAVE A REPLY

    Please enter your comment!
    Please enter your name here