ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਸਟਾਫ਼ ‘ਤੇ ਮਰੀਜ਼ ਦੇ ਸਾਥੀਆਂ ਵੱਲੋਂ ਜਾਨਲੇਵਾ ਹਮਲਾ !

    0
    128

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਰਵਿੰਦਰ)

    ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ‘ਚ ਹੋਈ ਬੇਖੌਫ਼ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਗੁੰਡਾਗਰਦੀ ਦੀ ਸਾਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਪਿੰਡ ਥਥਲਾ ਦਾ ਹਨੀ ਕੁਮਾਰ, ਜਿਸ ਨੂੰ ਉਸ ਦੇ ਸਾਥੀ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਇਹ ਕਹਿ ਕੇ ਲੈ ਕੇ ਆਏ ਕਿ ਇਸ ਨੇ ਜ਼ਹਿਰ ਨਿਗਲ ਲਿਆ ਹੈ।

    ਨਿੱਜੀ ਹਸਪਤਾਲ ਦੇ ਸਟਾਫ਼ ਵਲੋਂ ਜਦੋਂ ਐਮਰਜੈਂਸੀ ਵਿਚ ਹਨੀ ਕੁਮਾਰ ਦੀ ਜਾਂਚ ਕੀਤੀ ਗਈ ਤਾਂ ਹਨੀ ਨੂੰ ਮੁੱਢਲਾ ਟਰੀਟਮੈਂਟ ਦੇਣ ਤੋਂ ਬਾਅਦ ਸਟਾਫ਼ ਵੱਲੋਂ ਉਚ ਡਾਕਟਰ ਨਾ ਹੋਣ ‘ਤੇ ਹਨੀ ਕੁਮਾਰ ਦੇ ਸਾਥੀਆਂ ਨੂੰ ਕਿਹਾ ਗਿਆ ਕਿ ਇਸ ਨੂੰ ਕਿਸੇ ਹੋਰ ਹਸਪਤਾਲ ਲਿਜਾ ਸਕਦੇ ਹਨ।

    ਇਸ ਗੱਲ ‘ਤੇ ਹਨੀ ਅਤੇ ਉਸਦੇ ਸਾਥੀਆਂ ਵਲੋਂ ਹਸਪਤਾਲ ਦੇ ਨਰਸ ਸਟਾਫ਼ ਅਤੇ ਪੁਰਸ਼ ਸਟਾਫ਼ ਨਾਲ ਬਦਸਲੂਕੀ ਕੀਤੀ ਗਈ। ਜਦੋਂ ਸਟਾਫ਼ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਹਨੀ ਦੇ 5-7 ਸਾਥੀਆਂ ਵਲੋਂ ਹਸਪਤਾਲ ਦੇ ਸਟਾਫ਼ ‘ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਰਿਕਾਰਡ ਹੋਈ ਹੈ।

    ਜਿਸ ਵਿਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹੋਈ ਇਸ ਨਿੱਜੀ ਹਸਪਤਾਲ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ। ਜਦੋਂ ਇਹਨਾਂ ਨੌਜਵਾਨਾਂ ਨੇ ਹੱਦ ਕਰ ਦਿਤੀ ਗਈ ਤਾਂ ਹਸਪਤਾਲ ਸਟਾਫ਼ ਵਲੋਂ ਆਪਣਾ ਬਚਾ ਕੀਤਾ ਗਿਆ। ਇਸ ਮੌਕੇ ‘ਤੇ ਨਿੱਜੀ ਹਸਪਤਾਲ ਪਹੁੰਚੀ ਪੁਲਿਸ ਹਮਲਾ ਕਰਨ ਵਾਲਿਆਂ ਦੀ ਭਾਲ ਅਤੇ ਜਾਂਚ ਵਿਚ ਜੁਟੀ ਹੈ।

    ਇਸ ਦੌਰਾਨ ਹਸਪਤਾਲ ਦੇ ਮੁੱਖ ਡਾਕਟਰ ਅਰਵਿੰਦ ਕੁਮਾਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਹਸਪਤਾਲ ਦੇ ਰਿਸੈਪਸ਼ਨ ਦਰਾਜ ਵਿਚੋਂ 2 ਲੱਖ ਦੀ ਲੁੱਟ ਵੀ ਕੀਤੀ ਗਈ ਹੈ ਅਤੇ ਹਸਪਤਾਲ ਦੀ ਭੰਨ-ਤੋੜ ਵੀ ਕੀਤੀ ਗਈ ਹੈ। ਹਮਲਾ ਕਰਤਾ ਨੌਜਵਾਨਾਂ ਵਿਚੋਂ ਵੀ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।

    LEAVE A REPLY

    Please enter your comment!
    Please enter your name here