ਹੁਣ ਨਵਜੋਤ ਸਿੱਧੂ ‘ਟਿਕ-ਟਾਕ’ ਸਟਾਰ :

    0
    149

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੱਧੂ ‘ਟਿਕ-ਟਾਕ’ ’ਤੇ ਵੀ ਆ ਗਏ ਹਨ। ਪਹਿਲਾਂ ਉਨ੍ਹਾਂ ਨੇ ‘ਜਿੱਤੇਗਾ ਪੰਜਾਬ’ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ। ਇਸ ਉੱਪਰ ਉਨ੍ਹਾਂ ਦੀਆਂ ਵੀਡੀਓ ਦੀ ਕਾਫ਼ੀ ਚਰਚਾ ਹੁੰਦੀ ਹੈ। ਇਸ ਤੋਂ ਬਾਅਦ ਹੁਣ ‘ਟਿਕ-ਟਾਕ’ ’ਤੇ ਵੀ ਆਪਣੀ ਅਧਿਕਾਰਤ ਵਾਰਤਾ ਸ਼ੁਰੂ ਕਰ ਦਿੱਤੀ ਹੈ।

    ਟਿਕ-ਟਾਕ ਰਾਹੀਂ ਉਨ੍ਹਾਂ ਨੇ ਵੀਡਿਓ ਜਾਰੀ ਕੀਤੀ, ਜਿਸ ਵਿਚ ਉਹ ਆਪਣੇ ਸਮਰਥਕਾਂ ਤੇ ਪ੍ਰਸ਼ੰਸਕਾਂ ਨੂੰ ਇਸ ਨਵੇਂ ਪ੍ਰਚਾਰ ਸਾਧਨ ਬਾਰੇ ਜਾਣੂ ਕਰਾ ਰਹੇ ਹਨ। ਸਿੱਧੂ ਵੱਲੋਂ ਮੰਤਰੀ ਦਾ ਅਹੁਦਾ ਛੱਡਣ ਮਗਰੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ। ਇਸ ਲਈ ਉਹ ਸੋਸ਼ਲ ਮੀਡੀਆ ਰਾਹੀਂ ਸਿੱਧਾ ਹੀ ਆਪਣੇ ਵਿਚਾਰ ਰੱਖ ਰਹੇ ਹਨ।

    ਸਿੱਧੂ ਨੇ ਟਿਕ-ਟਾਕ ਨੂੰ ਆਪਣਾ ਅਧਿਕਾਰਤ ਪ੍ਰਚਾਰ ਸਾਧਨ ਦੱਸਦਿਆਂ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਹੀਂ ਸਮਰਥਨ ਕਰਨ। ਆਪਣੇ ਪੁਰਾਣੇ ਅੰਦਾਜ਼ ਵਿਚ ਸ਼ਾਇਰੀ ਕਰਦਿਆਂ ਉਨ੍ਹਾਂ ਨੇ ਇਸ ਨਵੇਂ ਪ੍ਰਚਾਰ ਸਾਧਨ ਦੀ ਸ਼ੁਰੂਆਤ ਕੀਤੀ।

     

    LEAVE A REPLY

    Please enter your comment!
    Please enter your name here