ਪੀਐੱਮ ਦਾ ਪੈਕੇਜ ਸਿਰਫ਼ ਇੱਕ ‘ਹੈੱਡਲਾਈਨ’, ਕਾਂਗਰਸ ਨੇ ਕਿਹਾ- ਨਹੀਂ ਹੋਇਆ ਮਸਲਾ ਹੱਲ :

    0
    138

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਗਲਵਾਰ ਨੂੰ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦੀ ਘੋਸ਼ਣਾ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਮੋਦੀ ਨੇ ਮੀਡੀਆ ਨੂੰ ਸਿਰਫ਼ ‘ਹੈਡਲਾਈਨ ’ ਦਿੱਤੀ, ਜਿਸ ‘ਚ ਪ੍ਰਵਾਸੀ ਮਜ਼ਦੂਰਾਂ ਲਈ ਕੋਈ ‘ਹੈਲਪਲਾਈਨ’ ਨਹੀਂ ਹੈ।

    ਕਾਂਗਰਸ ਅਤੇ ਸੀਪੀਆਈ (ਐੱਮ) ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਬਾਰੇ ਪ੍ਰਧਾਨ ਮੰਤਰੀ ਦੀ ਚੁੱਪੀ ਤੋਂ ਭਾਰਤ ਨਿਰਾਸ਼ ਹੈ ਕਿਉਂਕਿ ਉਹ ਮਸਲਾ ਹੱਲ ਨਹੀਂ ਕਰ ਸਕੇ।

    ਪੈਕੇਜ ‘ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਦਿਆਂ ਕਿਹਾ,

    ” ਘਰਾਂ ਨੂੰ ਜਾ ਰਹੇ ਪਰਵਾਸੀ ਮਜ਼ਦੂਰਾਂ ਦੇ ਦੁਖਦਾਈ ਮਨੁੱਖੀ ਦੁਖਾਂਤ ਨੂੰ ਹਮਦਰਦੀ ਨਾਲ ਵੇਖਣ ਅਤੇ ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਦੀ ਲੋੜ ਹੈ। ਲੱਖਾਂ ਪਰਵਾਸੀ ਮਜ਼ਦੂਰਾਂ ਪ੍ਰਤੀ ਤੁਹਾਡੀ ਸੰਵੇਦਨਸ਼ੀਲਤਾ ਦੀ ਘਾਟ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ‘ਚ ਤੁਹਾਡੀ ਅਸਮਰਥਾ ਕਾਰਨ ਭਾਰਤ ਬਹੁਤ ਨਿਰਾਸ਼ ਹੋਇਆ ਹੈ। “

    ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਕਿਹਾ :

    ” ਪ੍ਰਧਾਨ ਮੰਤਰੀ ਨੇ ਹੈਡਲਾਈਨ ਦਿੱਤੀ ਹੈ, ਪਰ ਕੋਈ ਹੈਲਪਲਾਈਨ ਨਹੀਂ ਹੈ। ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਆਪਣੇ ਘਰ ਭੇਜਣ ਅਤੇ ਰਾਹ ਵਿੱਚ ਮਜ਼ਦੂਰਾਂ ਦੀ ਮੌਤ ਬਾਰੇ ਕੁੱਝ ਨਹੀਂ ਕਿਹਾ। ਇਹ ਬਹੁਤ ਨਿਰਾਸ਼ਾਜਨਕ ਹੈ। “

    ਸੀਪੀਆਈ (ਐੱਮ) ਦੇ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ…

    ” ਪ੍ਰਧਾਨ ਮੰਤਰੀ ਪ੍ਰਵਾਸੀਆਂ ਦੇ ਦਰਦ ਅਤੇ ਦੁੱਖ ਦੇ ਭਖਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਅਸਫ਼ਲ ਰਹੇ। “

    LEAVE A REPLY

    Please enter your comment!
    Please enter your name here