ਹੁਣ ਤੱਕ ਜ਼ਿਲ੍ਹੇ ਵਿੱਚੋ 144 ਵਿਅਕਤੀਆ ਦੇ ਸੈਂਪਲ ਲਏ: ਡਾ. ਜਸਬੀਰ ਸਿੰਘ

    0
    149

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ: ਜ਼ਿਲ੍ਹੇ ਦੇ 5 ਪਾਜ਼ਿਟਿਵ ਮਰੀਜ਼ਾਂ ਦੇ ਸਪੰਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਇਕੱਤਰ ਹੁਣ ਤੱਕ 144 ਮਰੀਜ਼ਾਂ ਦੇ ਸੈਪਲ ਵਿੱਚ 72 ਮਰੀਜ਼ਾਂ ਦੀ ਜਾਂਚ ਰਿਪੋਰਟ ਆ ਗਈ ਹੈ ਅਤੇ 76 ਦੀ ਰਿਪੋਰਟ ਆਉਣੀ ਬਾਕੀ ਹੈ । ਜ਼ਿਲ੍ਹੇ ਅੰਦਰ ਕਰੋਨਾਂ ਦੇ ਮਰੀਜਾਂ ਦੀ ਗਿਣਤੀ 5 ਹੈ । ਪਾਜ਼ਿਟਿਵ ਮਰੀਜ਼ ਸਪੰਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਭਾਲ ਕਰਕੇ ਉਹਨਾਂ ਨੂੰ ਸਕਰੀਨਿੰਗ ਕੀਤੀ ਜਾ ਰਹੀ ਹੈ । ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਬੀਤੇ ਕਲ 16 ਸੈਂਪਲ ਪੀ ਐਚ ਸੀ ਪਾਲਦੀ , 25 ਪੀ ਐਚ ਸੀ ਪੋਸੀ ਵਿੱਚੋ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ।

    ਉਹਨਾਂ ਕਿਹਾ ਕਿ ਇਸ ਬਿਮਾਰੀ ਦੇ 80 ਪ੍ਰਤੀਸ਼ਤ ਤੱਕ ਪਾਜ਼ਿਟਿਵ ਕੇਸ ਘਰ ਵਿੱਚ ਇਕਾਤਵਾਸ ਵਿੱਚ ਰਹਿ ਕੇ ਨਿੱਜੀ ਸਿਹਤ ਸਫ਼ਾਈ, ਹੱਥਾਂ ਦੀ ਸਫਾਈ , ਮੂੰਹ ਤੇ ਮਾਸਕ ਅਤੇ ਸੰਤਲਿਤ ਖੁਰਾਕ ਆਦਿ ਲੈਣ ਨਾਲ ਠੀਕ ਹੋ ਜਾਂਦੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੁਖ਼ਾਰ, ਖਾਂਸੀ, ਜ਼ੁਕਾਮ, ਆਦਿ ਤੋ ਪ੍ਰਭਾਵਿਤ ਲੱਛਣਾਂ ਵਾਲੇ ਵਿਅਕਤੀਆਂ ਨੂੰ ਆਪਣੀ ਸਿਹਤ ਸੰਬਧੀ ਜਾਣਕਾਰੀ ਨਜ਼ਦੀਕੀ ਸੰਸਥਾਂ ਤੇ ਦਿੱਤੀ ਜਾਵੇ । ਇਸ ਮੌਕੇ ਸਿਵਲ ਸਰਜਨ ਵੱਲੋ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਤੇ ਬਾਹਰ ਬਿਲਕੁਲ ਨਾ ਨਿਕਲਣ ।

    LEAVE A REPLY

    Please enter your comment!
    Please enter your name here