ਹੁਣ ਤੱਕ ਲਏ ਗਏ 328 ਸੈਂਪਲਾਂ ‘ਚੋਂ 298 ਨੈਗੇਟਿਵ : ਸਿਵਲ ਸਰਜਨ

    0
    122

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਹੁਸ਼ਿਆਰਪੁਰ ਦੇ ਮੁਲਾਜ਼ਮ ਦਿਨ ਰਾਤ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਨ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੋਰ ਕੋਈ ਪਾਜੇਟਿਵ ਕੇਸ ਨਾ ਆਵੇ । ਇਸ ਚਲਦਿਆ ਅੱਜ ਜਿਲੇ ਵਿੱਚ ਪਛਲੇ 21 ਦਿਨ ਤੋ ਕੋਈ ਪਾਜ਼ਿਟਿਵ ਕੇਸ ਸਾਹਮਣੇ ਨਹੀ ਆਇਆ ਕੋਵਿਡ 19 ਦੇ ਜ਼ਿਲ੍ਹੇ ਵਿੱਚ ਅੱਜ ਤੱਕ 7 ਪਾਜ਼ਿਟਿਵ ਕੇਸ ਮਿਲੇ ਹਨ ਅਤੇ ਇਸ ਬਿਮਾਰੀ ਲੱਛਣਾਂ ਵਾਲੇ 328 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ । 304 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਤੇ 298 ਸੈਂਪਲ ਨੈਗਟਿਵ ਪਾਏ ਗਏ ਤੇ 13 ਸੈਂਪਲ ਦੀ ਰਿਪੋਰਟ ਆਉਣਾ ਬਾਕੀ ,ਹੈ ਤੇ 11 ਸੈਂਪਲ ਇਨਵੈਲਿਡ ਪਾਏ ਗਏ ਸਨ।

    ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਰੈਪਿਡ ਟੀਮਾਂ ਲਗਾਤਾਰ ਸੈਂਪਲ ਲੈ ਰਹੀਆਂ ਹਨ। ਅੱਜ ਸ਼ੱਕੀ ਵਿਅਕਤੀਆਂ ਦੇ 13 ਸੈਂਪਲ ਲਏ ਗਏ ਸਨ ਤੇ 13 ਹੀ ਨੈਗੇਟਿਵ ਪਾਏ ਗਏ । 5 ਸੈਂਪਲ ਜੋ ਯੂ .ਪੀ. ਤੋਂ ਪ੍ਰਵਾਸੀ ਆਏ ਸਨ ਜੋ ਕਿ ਟਾਂਡਾ ਹਲਕੇ ਦੇ ਪੱਕੇ ਵਸਨੀਕ ਹਨ, ਜਿਨ੍ਹਾਂ ਵਿੱਚ ਦੋ ਬੱਚੇ ਹਨ ਉਹਨਾਂ ਦੇ ਵੀ ਸੈਂਪਲ ਲੈ ਕੇ ਲੈਬ ਨੂੰ ਭੇਜ ਦਿੱਤੇ ਗਏ ਹਨ।

    ਸਿਹਤ ਵਿਭਾਗ ਦੀਆਂ ਰੈਪਿਡ ਰਿਸਪੌਂਸ ਟੀਮਾਂ ਬੜੀ ਮੁਸ਼ਤੈਦੀ ਨਾਲ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਸੈਪਲ ਲੈ ਰਹੀਆਂ ਹਨ ਕਿਉਕਿ ਕਿ ਰੈਪਿਡ ਕਿੱਟ ਦੇ ਨਾਲ 15 ਤੋ 20 ਮਿੰਟ ਵਿੱਚ ਰਿਪੋਰਟ ਆ ਜਾਦੀ ਹੈ। ਸਿਹਤ ਐਡਵੀਜਰੀ ਦੇ ਸੰਬੰਧ ਵਿੱਚ ਉਹਨਾਂ ਦੱਸਿਆ ਕਿ ਜੇਕਰ ਅਸੀ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਸਮਾਜ ਅਤੇ ਦੇਸ਼ ਨੂੰ ਕੋਰੋਨਾ ਵਾਇਰਸ ਤੋਂ ਬਚਾਉਣਾ ਹੈ ਤਾਂ ਸਾਨੂੰ ਘਰ ਵਿੱਚ ਸੁਰੱਖਿਅਤ ਰਹਿਣਾ ਚਾਹੀਦਾ ਹਾ ਅਤੇ ਜੇਕਰ ਬਹੁਤ ਜ਼ਰੂਰੀ ਮੌਕੇ ਘਰ ਤੋਂ ਬਾਹਰ ਜਾਣਾ ਪਵੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ ਅਤੇ ਸਮਾਜਿਕ ਦੂਰੀ ਬਰਕਾਰ ਰੱਖੀ ਜਾਵੇ ।

    LEAVE A REPLY

    Please enter your comment!
    Please enter your name here