ਹੁਣ ਕਿਸਾਨ ਦੇਣਗੇ ਵੱਡਾ ਝਟਕਾ, 100 ਰੁਪਏ ਲਿਟਰ ਮਿਲੇਗਾ ਦੁੱਧ!

    0
    134

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਖੇਤੀ ਕਾਨੂੰਨਾਂ ਦਾ ਵਿਰੋਧ ਵਧਦਾ ਜਾ ਰਿਹਾ ਹੈ। ਦਿੱਲੀ ਦੀਆਂ ਸੀਮਾਵਾਂ ’ਤੇ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਅੰਦੋਲਨ ਕਰ ਰਹੇ ਹਨ। ਦੇਸ਼ ਦੇ ਕਈ ਹਿੱਸਿਆਂ ’ਚ ਕਿਸਾਨਾਂ ਦੀਆਂ ਮਹਾਂਪੰਚਾਇਤਾਂ ਜਾਰੀ ਹਨ। ਸਰਕਾਰ ਮੰਨ ਨਹੀਂ ਰਹੀ, ਇਸੇ ਲਈ ਕਿਸਾਨਾਂ ਨੇ ਹੁਣ ਆਪਣੇ ਵਿਰੋਧ ਦਾ ਘੇਰਾ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਹੁਣ ਆਮ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

    ਕਿਸਾਨਾਂ ਵਿੱਚ ਇੰਨਾ ਰੋਹ ਹੈ ਕਿ ਉਹ ਆਪਣੀਆਂ ਖੜ੍ਹੀਆਂ ਫ਼ਸਲਾਂ ਵਾਹੁਣ ਲੱਗੇ ਹਨ। ਬੇਸ਼ੱਕ ਕਿਸਾਨ ਯੂਨੀਅਨਾਂ ਅਜਿਹਾ ਕਰਨ ਤੋਂ ਰੋਕ ਰਹੀਆਂ ਹਨ ਪਰ ਕਿਸਾਨਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਚਰਚਾ ਹੈ ਕਿ ਅਗਲੇ ਦਿਨਾਂ ਅੰਦਰ ਕਿਸਾਨ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੇ ਹਨ। ਅਗਲੇ ਦਿਨਾਂ ਵਿੱਚ ਕਿਸਾਨ ਪੈਟਰੋਲ-ਡੀਜ਼ਲ ਦੀ ਤਰਜ਼ ‘ਤੇ ਦੁੱਧ ਦੀਆਂ ਕੀਮਤਾਂ ਵਧਾਉਣ ਜਾ ਰਹੇ ਹਨ। ਇਸ ਨਾਲ ਦੇਸ਼ ਵਿੱਚ ਦੁੱਧ ਦਾ ਸੰਕਟ ਖੜ੍ਹਾ ਹੋ ਜਾਏਗਾ।

    ਇੱਕ ਕਿਸਾਨ ਲੀਡਰ ਨੇ ਦਾਅਵਾ ਕੀਤਾ ਕਿ ਇੱਕ ਮਾਰਚ ਤੋਂ ਕਿਸਾਨ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤੇ 50 ਰੁਪਏ ਪ੍ਰਤੀ ਲਿਟਰ ਵਿਕਣ ਵਾਲਾ ਦੁੱਧ ਹੁਣ ਦੁੱਗਣੀ ਕੀਮਤ ਭਾਵ 100 ਰੁਪਏ ਪ੍ਰਤੀ ਲਿਟਰ ਵੇਚਿਆ ਜਾਵੇਗਾ। ਉਨ੍ਹਾਂ ਨੇ ਤਰਕ ਦਿੱਤਾ ਕਿ ਕੇਂਦਰ ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕਿਸਾਨਾਂ ਨੂੰ ਚੁਫੇਰਿਓਂ ਘੇਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦਾ ਤੋੜ ਦੁੱਧ ਦਾ ਭਾਅ ਦੁੱਗਣਾ ਕਰਕੇ ਕੱਢਿਆ ਜਾਵੇਗਾ।

    ਕਿਸਾਨ ਲੀਡਰ ਨੇ ਕਿਹਾ ਕਿ ਜੇ ਜਨਤਾ 100 ਰੁਪਏ ਪ੍ਰਤੀ ਲਿਟਰ ਪੈਟਰੋਲ ਲੈ ਸਕਦੀ ਹੈ, ਤਾਂ 100 ਰੁਪਏ ਪ੍ਰਤੀ ਲਿਟਰ ਦੁੱਧ ਕਿਉਂ ਨਹੀਂ ਲੈ ਸਕਦੀ। ਜੇ ਫਿਰ ਵੀ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ, ਤਾਂ ਸਬਜ਼ੀਆਂ ਦੀਆਂ ਕੀਮਤਾਂ ਵੀ ਦੁੱਗਣੀਆਂ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਕੁੱਝ ਕਿਸਾਨਾਂ ਨੇ ਆਪਣੀਆਂ ਖੜ੍ਹੀਆਂ ਫ਼ਸਲਾਂ ਬਰਬਾਦ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਸੀ

    LEAVE A REPLY

    Please enter your comment!
    Please enter your name here