ਹੁਣ ਆਸ਼ਾ ਵਰਕਰ ਘਰ -ਘਰ ਜਾ ਕੇ ਕਰਨਗੀਆਂ ਸਰਵੇ !

    0
    140

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਵਾਇਰਸ ਵਿਰੁੱਧ ਹਰ ਵਿਅਕਤੀ ਜੰਗ ਲੜ ਰਿਹਾ ਹੈ। ਪੁਲਿਸ ਮੁਲਾਜ਼ਮਾਂ, ਡਾਕਟਰਾਂ, ਨਰਸਾਂ ਤੇ ਮੀਡੀਆ ਕਰਮੀਆਂ ਵਲੋਂ ਇਸ ਵਿਰੁੱਧ ਜੰਗ ਲੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਦੌਰਾਨ ਹੁਣ ਆਸ਼ਾ ਵਰਕਰ ਵੀ ਕੋਰੋਨਾ ਵਿਰੁੱਧ ਆਪਣਾ ਯੋਗਦਾਨ ਪਾਉਣਗੀਆਂ।

    ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਆਸ਼ਾ ਵਰਕਰਾਂ ਰਾਹੀਂ ਸੂਬੇ ਵਿੱਚ ਕੋਰੋਨਾ ਨੂੰ ਮਾਤ ਦੇਣ ਦਾ ਫੈਸਲਾ ਕੀਤਾ ਹੈ। ਹੁਣ ਆਸ਼ਾ ਵਰਕਰ ਚੁੰਨੀ ਨਾਲ ਮੂੰਹ ਬੰਨ੍ਹ ਕੇ ਘਰ -ਘਰ ਜਾ ਕੇ ਸਰਵੇ ਕਰਨਗੀਆਂ ਅਤੇਆਸ਼ਾ ਵਰਕਰਾਂ ਨੂੰ ਘਰਾਂ ਦੇ ਗੇਟ ਪੈਰ ਨਾਲ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ।

    ਇਸ ਦੌਰਾਨ ਪੰਜਾਬ ਸਰਕਾਰ ਨੇ ਏਐੱਨਐੱਮ ਤੇ ਆਸ਼ਾ ਵਰਕਰਾਂ ਨੂੰ ਘਰ -ਘਰ ਜਾ ਕੇ ਜ਼ੁਕਾਮ, ਖੰਘ, ਬੁਖ਼ਾਰ, ਦਿਲ ਤੇ ਸਾਹ ਦੇ ਰੋਗੀਆਂ ਦੀ ਨਿਸ਼ਾਨਦੇਹੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਆਸ਼ਾ ਵਰਕਰ ਪੰਜਾਬੀ ਸਰਕਾਰ ਕੋਲੋਂ ਮਾਸਕ, ਦਸਤਾਨੇ ਤੇ ਸੈਨੇਟਾਈਜ਼ਰ ਦੇਣ ਦੀ ਮੰਗ ਕਰ ਰਹੀਆਂ ਹਨ।

    LEAVE A REPLY

    Please enter your comment!
    Please enter your name here