ਹੁਣ ਆਰਐੱਸਐੱਸ ਨੇ ਆਮਿਰ ਖਾਨ ਨੂੰ ਘੇਰਿਆ, ਤੁਰਕੀ ਦੌਰੇ ਦੇ ਪੁਆੜੇ !

    0
    163

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਮੁੰਬਈ : ਬਾਲੀਵੁੱਡ ਐਕਟਰ ਆਮਿਰ ਖ਼ਾਨ ਦੇ ਤਾਜ਼ਾ ਤੁਰਕੀ ਦੌਰੇ ਕਰਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨੇ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲਿਆ ਹੈ। ਆਰਐੱਸਐੱਸ ਦੇ ਮੁੱਖ ਪੱਤਰ ਪੰਚਜਨੀਆ ਵਿੱਚ ਆਮਿਰ ਖ਼ਾਨ ਬਾਰੇ ਲੇਖ ਲਿਖਿਆ ਗਿਆ ਹੈ ਜਿਸ ਵਿੱਚ ਆਰਐੱਸਐੱਸ ਨੇ ਕਿਹਾ ਹੈ ਕਿ ਆਮਿਰ ਖ਼ਾਨ ਨੇ ਤੁਰਕੀ ਜਾ ਕੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੱਸ ਦਈਏ ਕਿ ਆਮਿਰ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਤੁਰਕੀ ਗਏ ਸੀ।

    ਪੰਚਜਨੀਆ ਵਿੱਚ ਲਿਖਿਆ ਹੈ, “ਆਮਿਰ ਖ਼ਾਨ ਤੁਰਕੀ ਜਾ ਕੇ ਭਾਰਤੀਆਂ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ। ਇੱਕ ਪਾਸੇ ਉਹ ਆਪਣੇ ਆਪ ਨੂੰ ‘ਧਰਮ ਨਿਰਪੱਖ’ ਕਹਿੰਦੇ ਹਨ, ਪਰ ਦੂਜੇ ਪਾਸੇ ਉਹੀ ਆਮਿਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਭਾਰਤ ਆਉਣ ‘ਤੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੰਦਾ ਹੈ।”

    ਪੰਚਜਨੀਆ ਵਿੱਚ ਆਰਐੱਸਐੱਸ ਨੇ ਅੱਗੇ ਕਿਹਾ, “ਜੇ ਆਮਿਰ ਆਪਣੇ ਆਪ ਨੂੰ ਇੰਨਾ ਧਰਮ ਨਿਰਪੱਖ ਮੰਨਦਾ ਹੈ ਤਾਂ ਉਹ ਤੁਰਕੀ ਜਾ ਕੇ ਸ਼ੂਟਿੰਗ ਕਰਨ ਬਾਰੇ ਕਿਉਂ ਸੋਚ ਰਿਹਾ ਹੈ, ਜੋ ਦੇਸ਼ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਪਾਕਿਸਤਾਨ ਦਾ ਸਮਰਥਨ ਕਰ ਰਿਹਾ ਹੈ।”

    ਦੱਸ ਦਈਏ ਕਿ ਕਿ ਭਾਰਤ-ਪਾਕਿਸਤਾਨ ਮਾਮਲਿਆਂ ਵਿੱਚ ਤੁਰਕੀ ਹਮੇਸ਼ਾ ਪਾਕਿਸਤਾਨ ਦਾ ਸਮਰਥਨ ਕਰਦਾ ਹੈ। ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਤਾਂ ਤੁਰਕੀ ਨੇ ਪਾਕਿਸਤਾਨ ਦਾ ਸਾਥ ਦਿੰਦਿਆਂ ਭਾਰਤ ਦਾ ਵਿਰੋਧ ਕੀਤਾ। ਇੱਕ ਇਸਲਾਮਿਕ ਦੇਸ਼ ਹੋਣ ਕਰਕੇ ਤੁਰਕੀ ਭਾਰਤ ਵਿਰੁੱਧ ਪਾਕਿਸਤਾਨ ਦੀਆਂ ਸਾਰੀਆਂ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ।

    LEAVE A REPLY

    Please enter your comment!
    Please enter your name here