ਹਰ ਸਾਲ ਲੱਖਾਂ ਭਾਰਤੀ ਛੱਡ ਰਹੇ ਹਨ ਭਾਰਤੀ ਨਾਗਰਿਕਤਾ, ਜਾਣੋ ਕਿਉਂ?

    0
    160

    ਨਿਊਜ਼ ਚੈਨਲ, ਜਨਗਾਥਾ ਟਾਇਮਜ਼: (ਸਿਮਰਨ)

    ਕੇਂਦਰ ਸਰਕਾਰ ਨੇ ਤਿੰਨ ਗਵਾਂਢੀ ਦੇਸ਼ਾਂ ਤੋਂ ਧਰਮ ਕਰ ਕੇ ਜ਼ੁਲਮ ਸਹਿ ਰਹੇ ਘੱਟ ਗਿਣਤੀ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਲਈ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐੱਨਆਰ ਸੀ) ਤੇ ਨੈਸ਼ਨਲ ਪੋਪੂਲੇਸ਼ਨ ਰਜਿਸਟਰ ਵਰਗੇ ਕਦਮ ਚੁੱਕੇ ਜਾ ਰਹੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਹਰ ਸਾਲ ਲੱਖਾਂ ਭਾਰਤੀ ਦੇਸ਼ ਛੱਡ ਕੇ ਦੂਜੇ ਦੇਸ਼ਾਂ ਚ ਵੱਸ ਰਹੇ ਹਨ। ਇਹਨਾਂ ਦੇਸ਼ਾਂ ਵਿੱਚ ਬੰਗਲਾਦੇਸ਼ ਤੇ ਨੇਪਾਲ ਵੀ ਸ਼ਾਮਲ ਹਨ। ਸਭ ਤੋਂ ਜ਼ਿਆਦਾ ਭਾਰਤੀ ਆਸਟ੍ਰੇਲੀਆ ਤੇ ਅਮਰੀਕਾ ਜਾ ਕੇ ਵੱਸ ਰਹੇ ਹਨ।

    5 ਸਾਲ ਚ 6 ਲੱਖ ਭਾਰਤੀਆਂ ਨੇ ਛੱਡੀ ਨਾਗਰਿਕਤਾ:

    ਵਿਦੇਸ਼ ਮੰਤਰਾਲਾ ਵੱਲੋਂ ਲੋਕ ਸਭਾ ‘ਚ ਪੇਸ਼ ਰਿਪੋਰਟ ਮੁਤਾਬਿਕ 2015 ਤੋਂ ਅਕਤੂਬਰ 2019 ਤੱਕ ਤਕਰੀਬਨ 5.84 ਲੱਖ ਭਾਰਤੀ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਚ ਵੱਸ ਚੁੱਕੇ ਹਨ। ਸਭ ਤੋਂ ਜ਼ਿਆਦਾ 1,32,445 ਭਾਰਤੀਆਂ ਨੇ 2016 ਚ ਭਾਰਤੀ ਨਾਗਰਿਕਤਾ ਛੱਡੀ ਸੀ। ਹਰ ਸਾਲ ਇਹ ਔਸਤ ਗਿਣਤੀ ਇੱਕ ਲੱਖ ਹੈ।

    ਭਾਰਤ ਛੱਡ ਕੇ 151 ਭਾਰਤੀ ਬਣੇ ਨੇਪਾਲੀ, 19 ਬਣੇ ਬੰਗਲਾਦੇਸ਼ੀ ਨਾਗਰਿਕ:

    ਗਏ ਪੰਜ ਸਾਲਾਂ ਵਿੱਚ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਵਿੱਚ 155 ਨੇ ਨੇਪਾਲ ਦੀ ਤੇ 19 ਨੇ ਬੰਗਲਾਦੇਸ਼ ਦੀ ਨਾਗਰਿਕਤਾ ਲਈ ਹੈ। ਸ਼੍ਰੀ ਲੰਕਾ ਜਾਣ ਵਾਲਿਆਂ ਦੀ ਗਿਣਤੀ 108 ਹੈ। ਉੱਥੇ ਹਰ ਸਾਲ ਆਸਟ੍ਰੇਲੀਆ ਦੀ ਨਾਗਰਿਕਤਾ ਲੈਣ ਵਾਲੇ 20 ਹਜ਼ਾਰ ਲੋਕ ਹਨ।

    ਅਮਰੀਕਾ ਜਾ ਕੇ ਵੱਸਣ ਵਾਲੇ ਲੋਕਾਂ ਦੀ ਗਿਣਤੀ ਵੀ ਹਰ ਸਾਲ 40 ਹਜ਼ਾਰ ਹੈ। ਇਟਲੀ ਤੇ ਕਈ ਅਰਬ ਦੇਸ਼ਾਂ ਵਿੱਚ ਵੀ ਗਏ ਹਨ। ਦੁਨੀਆ ਦੇ 125 ਤੋਂ ਜ਼ਿਆਦਾ ਸ਼ਹਿਰਾਂ ਵਿੱਚ ਭਾਰਤੀ ਜਾ ਕੇ ਵਸੇ ਹਨ।

    ਨਾਗਰਿਕਤਾ ਛੱਡਣ ਦਾ ਦੱਸਣਾ ਪਵੇਗਾ ਕਾਰਨ:

    ਮਾਹਰਾਂ ਮੁਤਾਬਿਕ ਸਭ ਤੋਂ ਜ਼ਿਆਦਾ ਲੋਕ ਰੁਜ਼ਗਾਰ ਤੇ ਕਾਰੋਬਾਰ ਦੇ ਚੱਲ ਦੇ ਨਾਗਰਿਕਤਾ ਛੱਡ ਦੇ ਹਨ। ਕੁਝ ਅਜਿਹੇ ਵੀ ਹਨ ਜੋ ਸਿੱਖਿਆ ਲਈ ਬਾਹਰੀ ਮੁਲਕਾਂ ‘ਚ ਜਾਂਦੇ ਹਨ। ਸਰਕਾਰ ਨੇ ਹੁਣ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਨਵੇਂ ਨਿਯਮ ਮੁਤਾਬਿਕ ਨਾਗਰਿਕਤਾ ਛੱਡਣ ਤੋਂ ਪਹਿਲਾਂ ਉਸ ਦਾ ਕਾਰਨ ਵੀ ਦੱਸਣਾ ਪਵੇਗਾ।

    LEAVE A REPLY

    Please enter your comment!
    Please enter your name here