ਹਰਿਆਣਾ ਦੇ ਸਿੱਖਾਂ ਵੱਲੋਂ ਕਿਸਾਨ ਅੰਦੋਲਨ ਵਿਰੋਧੀ ਮੀਡੀਆ ਦੇ ਬਾਈਕਾਟ ਦਾ ਐਲਾਨ

    0
    160
    Farmers shout slogans during a demonstration against recent agricultural reforms at a blocked highway in Ghazipur on the outskirts of New Delhi, India on February 8, 2021. Prime Minister Narendra Modi spoke at length about the need for reforms in the farm sector while making it amply clear that the government will not back down and agree to repeal of the three legislations, during his speech in Parliament. (Photo by Mayank Makhija/NurPhoto via Getty Images)

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕਿਸਾਨ ਅੰਦੋਲਨ ਵਿੱਚ ਸਭ ਤੋਂ ਵੱਧ ਗੁੱਸੇ ਦਾ ਸ਼ਿਕਾਰ ਮੀਡੀਆ ਹੋ ਰਿਹਾ ਹੈ। ਕਿਸਾਨ ਸੰਘਰਸ਼ ਖ਼ਿਲਾਫ਼ ਰਿਪੋਰਟਿੰਗ ਕਰਨ ਵਾਲੇ ਮੀਡੀਆ ਦੇ ਬਾਈਕਾਟ ਦਾ ਐਲਾਨ ਹੋ ਰਿਹਾ ਹੈ। ਪੰਜਾਬ ਦੀਆਂ ਕਈ ਪੰਚਾਇਤਾਂ ਵੱਲੋਂ ਮੀਡੀਆ ਦੇ ਬਾਈਕਾਟ ਦੇ ਮਤਿਆਂ ਮਗਰੋਂ ਹਰਿਆਣਾ ਦੀ ਸਿੱਖ ਸੰਗਤ ਨੇ ਵੀ ਅਜਿਹਾ ਐਲਾਨ ਕੀਤਾ ਹੈ। ਹਰਿਆਣਾ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਕਿਸਾਨ ਵਿਰੋਧੀ ਖ਼ਬਰਾਂ ਦਿਖਾਉਣ ਵਾਲੇ ਮੀਡੀਆ ਦਾ ਬਾਈਕਾਟ ਕੀਤਾ ਜਾਵੇ।

    ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੇ ਬੁੱਧਵਾਰ ਨੂੰ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਖੁੱਲ੍ਹੇ ਅਸਮਾਨ ਹੇਠ ਦਿੱਲੀ ਦੀਆਂ ਸੜਕਾਂ ’ਤੇ ਢਾਈ ਮਹੀਨਿਆਂ ਤੋਂ ਡਟੇ ਹੋਏ ਹਨ। ਇਸ ਦੇ ਬਾਵਜੂਦ ਮੀਡੀਆ ਦਾ ਕੁੱਝ ਹਿੱਸਾ ਕਿਸਾਨਾਂ ਖ਼ਿਲਾਫ਼ ਹੀ ਖ਼ਬਰਾਂ ਵਿਖਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਉਹ ਕਲਾਕਾਰ, ਫ਼ਿਲਮੀ ਅਦਾਕਾਰ ਤੇ ਗਾਇਕ ਜਿਹੜੇ ਕਿਸਾਨ ਵਿਰੋਧੀ ਮੀਡੀਆ ਨਾਲ ਸਾਂਝ ਰੱਖਣਗੇ, ਉਨ੍ਹਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ।

    ‘ਖਾਲਸਾ ਪੰਚਾਇਤ’ ਦੇ ਰਾਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਦੇਸ਼ ਵਿੱਚ ਚੱਲ ਰਹੇ ਅੰਦੋਲਨ ਖ਼ਿਲਾਫ਼ ਇਕਪਾਸੜ ਖ਼ਬਰਾਂ ਦਿਖਾ ਕੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਨਾ ਤਾਂ ਭਾਰਤ ਸਰਕਾਰ ਨੇ ਕੋਈ ਨੀਤੀ ਤਿਆਰ ਕੀਤੀ ਹੈ ਤੇ ਨਾ ਹੀ ਸੁਪਰੀਮ ਕੋਰਟ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲਈ ਕਿਸਾਨ ਵਿਰੋਧੀ ਮੀਡੀਆ ਦਾ ਬਾਈਕਾਟ ਕੀਤਾ ਜਾਵੇ।

    LEAVE A REPLY

    Please enter your comment!
    Please enter your name here