ਹਰਸਿਮਰਤ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਪਾਰਲੀਮੈਂਟ ਦੇ ਬਾਹਰ ਵੰਡੀਆਂ ਕਣਕ ਦੀਆਂ ਬੱਲੀਆਂ

    0
    138

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਸੰਸਦ ਦੇ ਅੰਦਰ ਤੇ ਬਾਹਰ ਲਗਾਤਾਰ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਨੂੰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬਸਪਾ ਦੇ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਦੇ ਬਾਹਰ ਕਣਕ ਦੀਆਂ ਬੱਲੀਆਂ ਵੰਡ ਕੇ ਅਨੋਖਾ ਪ੍ਰਦਰਸ਼ਨ ਕੀਤਾ ਹੈ।

    ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਦੇ ਅੰਦਰ ਜਾਣ ਵਾਲੇ ਕੈਬਨਿਟ ਮੰਤਰੀਆਂ ਨੂੰ ਕਣਕ ਦੀਆਂ ਬੱਲੀਆਂ ਵੰਡੀਆਂ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕਣਕ ਦੀਆਂ ਇਨ੍ਹਾਂ ਬੱਲੀਆਂ ਨੂੰ ਦੇਖ ਕੇ ਸ਼ਾਇਦ ਅੰਨਦਾਤਾ ਯਾਦ ਆ ਜਾਵੇਗਾ, ਜੋ ਖ਼ੂਨ ਪਸੀਨੇ ਨਾਲ ਇਹ ਉਗਾਉਂਦਾ ਹੈ, ਤੁਹਾਡਾ ਢਿੱਡ ਭਰਦਾ ਹੈ। ਤੁਸੀਂ ਓਸੇ ਅੰਨਦਾਤੇ ਦਾ ਅਪਮਾਨ ਕਰ ਰਹੇ ਹੋ ਤੇ ਅਜਿਹੇ ਕਾਨੂੰਨ ਲੈ ਕੇ ਆ ਰਹੇ ਹੋ, ਜਿਸ ਨਾਲ ਅੰਨਦਾਤਾ ਖ਼ਤਮ ਹੋ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਅਨਾਜ ਪੂੰਜੀਪਤੀਆਂ ਦੇ ਹੱਥ ਵਿੱਚ ਆ ਜਾਵੇਗਾ, ਇਹ ਪੂੰਜੀਪਤੀਆਂ ਦੇ ਹੱਥ ਦੇਣ ਵਾਲੀ ਚੀਜ ਨਹੀਂ ਹੈ, ਸਗੋਂ ਗਰੀਬ ਦੇ ਮੂੰਹ ਵਿੱਚ ਦੇਣ ਵਾਲੀ ਚੀਜ਼ ਹੈ। ਇਸ ਦੇ ਨਾਲ ਹੀ ਬਸਪਾ ਐਮ.ਪੀ. ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜੋ ਖਾਣਾ ਖਿਲਾਤਾ ਹੈ ਤੇ ਪੂਰੇ ਦੇਸ਼ ਦਾ ਢਿੱਡ ਭਰਦਾ ਹੈ, ਉਸ ਅੰਨਦਾਤੇ ਨਾਲ ਕਾਂਗਰਸ ਵੀ ਖਿਲਵਾੜ ਕਰਦੀ ਆਈ ਹੈ ਅਤੇ ਹੁਣ ਭਾਜਪਾ ਵੀ ਕਾਂਗਰਸ ਦੇ ਰਸਤੇ ‘ਤੇ ਚਲਦੀ ਹੋਈ ਨਜ਼ਰ ਆਈ ਹੈ।

    ਹਰਸਿਮਰਤ ਕੌਰ ਬਾਦਲ ਨੇ ਬਸਪਾ ਦੇ ਹੋਰ ਐਮ.ਪੀਜ਼ ਦੇ ਨਾਲ ਰਲ ਕੇ ਸੰਸਦ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਤੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰੱਖੇਗਾ, ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਬਾਰੇ ਸੰਸਦ ਵਿਚ ਚਰਚਾ ਕਰਨ ਤੇ ਇਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਮੰਨਣ ਬਾਰੇ ਸਹਿਮਤੀ ਨਹੀਂ ਹੋ ਜਾਂਦੀ। ਉਹਨਾਂ ਨੇ ਕਿਹਾ ਕਿ ਕਿਸਾਨਾਂ ਤਕਰੀਬਨ ਪਿਛਲੇ 8 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਹਨ।

    LEAVE A REPLY

    Please enter your comment!
    Please enter your name here