ਸੰਤ ਅਨੂੰਪ ਸਿੰਘ ਜੀ ਊਨਾ ਸਾਹਿਬ ਅਤੇ ਸਿੱਖ ਵੈਲਫ਼ੇਅਰ ਸੁਸਾਇਟੀ ਵਲੋਂ 31ਵਾਂ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ 9 ਅਕਤੂਬਰ ਨੂੰ

    0
    134

    ਹੁਸ਼ਿਆਰਪੁਰ, (ਸਿਮਰਨ)

    ਸੰਤ ਅਨੂੰਪ ਸਿੰਘ ਜੀ ਊਨਾ ਸਾਹਿਬ ਵਾਲੇ ਅਤੇ ਸਿੱਖ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ 31ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ 9 ਅਕਤੂਬਰ ਦਿਨ ਸ਼ਨੀਵਾਰ ਸ਼ਾਮ 7 ਵਜੇ ਤੋ ਅਰੰਭ ਹੋ ਕੇ ਰਾਤ 11 ਵਜੇ ਤੱਕ ਵੱਖ ਵੱਖ ਚੈਨਲਾਂ, ਫੇਸਬੁੱਕ ਅਤੇ ਯੂ-ਟਿਊਬ ਚੈਨਲਾਂ ਰਾਹੀ ਸੰਗਤਾਂ ਨੂੰ ਲਾਈਵ ਸਰਵਣ ਕਰਵਾਇਆ ਜਾਵੇਗਾ। ਸੁਸਾਇਟੀ ਦੇ ਪ੍ਰਧਾਨ ਸ. ਅਜਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਚੰਡੀਗੜ੍ਹ, ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਭਾਈ ਘਰਜੋਤ ਸਿੰਘ ਖਾਲਸਾ, ਭਾਈ ਹਰਭਜਨ ਸਿੰਘ ਸੋਤਲਾ, ਭਾਈ ਸੁਰਿਦਰਪਾਲ ਸਿੰਘ ਖਾਲਸਾ ਟਿੱਬਾ ਸਾਹਿਬ ਗੁਰੂਦੁਆਰਾ ਹਰਜੀ ਸਹਾਏ ਵਾਲੇ, ਭਾਈ ਕੁਲਵਿੰਦਰ ਸਿੰਘ ਕੰਗਮਾਈ, ਬੀਬੀ ਸਿਮਰਨਜੀਤ ਕੌਰ ਨੰਗਲ ਵਾਲੇ ਹੋਰ ਜਥੇ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।ਅੱਜ ਦੀ ਮੀਟਿੰਗ ਵਿਚ ਸ. ਅਜਵਿੰਦਰ ਸਿੰਘ, ਜਸਵਿੰਦਰ ਸਿੰਘ ਪਰਮਾਰ, ਜਸਵੀਰ ਸਿੰਘ, ਕਮਲਜੀਤ ਸਿੰਘ ਭੂਪਾ, ਅਜਾਇਬ ਸਿੰਘ ਪਰਮਾਰ, ਅਮਰੀਕ ਸਿੰਘ, ਬਰਿੰਦਰ ਸਿੰਘ ਪਰਮਾਰ, ਸੁਰਜੀਤ ਸਿੰਘ ਸੈਣੀ, ਇੰਜ. ਹਰਵਿੰਦਰਜੀਤ ਸਿੰਘ ਸੈਣੀ, ਕੁਲਵਿੰਦਰ ਸਿੰਘ ਬੌਬੀ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ ਸੈਣੀ, ਉਂਕਾਰ ਸਿੰਘ, ਬਲਵੀਰ ਸਿੰਘ ਧਾਮੀ, ਸੁਖਵਿੰਦਰ ਸਿੰਘ ਲਾਡੀ, ਕੁਲਵਿੰਦਰ ਸਿੰਘ ਟੋਨੀ ਸਮੇਤ ਮੈਂਬਰ ਹਾਜ਼ਰ ਸਨ।

    LEAVE A REPLY

    Please enter your comment!
    Please enter your name here