ਸੋਨੇ ਦੇ ਭਾਅ ‘ਚ ਆਈ ਤੇਜ਼ੀ, ਅੱਜ ਇਸ ਭਾਅ ‘ਤੇ ਮਿਲ ਰਹੀਆਂ ਦੋਵੇਂ ਧਾਤਾਂ

    0
    152

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਸੋਨੇ ਦੀ ਕੀਮਤ ਫਿਰ ਚੜ੍ਹਨ ਲੱਗੀ ਹੈ। ਵੀਰਵਾਰ ਨੂੰ, MCX ‘ਤੇ ਅਗਸਤ ਦੀ ਸਪੁਰਦਗੀ ਲਈ ਸੋਨਾ 91 ਰੁਪਏ ਦੀ ਤੇਜ਼ੀ ਨਾਲ ਖੁੱਲ੍ਹਿਆ, ਪਰ ਦੁਪਹਿਰ 12 ਵਜੇ ਤੋਂ ਬਾਅਦ ਇਸ ਵਿਚ 189 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ। ਇਸ ਖ਼ਬਰ ਨੂੰ ਲਿਖਣ ਦੇ ਸਮੇਂ ਤਕ, ਇਹ 47028 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ‘ਤੇ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ ਵੱਧ ਰਹੀ ਹੈ। ਜੁਲਾਈ ਡਲਿਵਰੀ ਵਾਲੀ ਚਾਂਦੀ 498 ਰੁਪਏ ਦੀ ਤੇਜ਼ੀ ਦੇ ਨਾਲ 68,633 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ।

    ਬੁੱਧਵਾਰ ਨੂੰ ਕਮਜ਼ੋਰ ਹਾਜ਼ਰ ਮੰਗ ਦੌਰਾਨ ਸੱਟੋਬਾਜ਼ਾਂ ਨੇ ਆਪਣੇ ਸੌਦਿਆਂ ਦੀ ਕਟਾਈ ਕੀਤੀ ਜਿਸ ਨਾਲ ਸਥਾਨਕ ਵਾਅਦਾ ਬਾਜ਼ਾਰ ਵਿਚ ਸੋਨੇ ਦਾ ਭਾਅ 15 ਰੁਪਏ ਦੀ ਗਿਰਾਵਟ ਦੇ ਨਾਲ 46,540 ਰੁਪਏ ਪ੍ਰਤੀ 10 ਗ੍ਰਾਮ’ ‘ਤੇ ਬੰਦ ਹੋਇਆ। ਮਲਟੀ ਕੋਮੋਡਿਟੀ ਐਕਸਚੇਂਜ ਵਿਚ ਅਗਸਤ ਮਹੀਨੇ ਦੀ ਡਲਿਵਰੀ ਲਈ ਸੋਨੇ ਦੀ ਕੀਮਤ 15 ਰੁਪਏ ਭਾਵ 0.03 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 46,540 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਹੈ। ਇਸ ਵਿਚ 11,409 ਲਾਟ ਦਾ ਕਾਰੋਬਾਰ ਹੋਇਆ।ਵਪਾਰੀਆਂ ਨੇ ਨਹੀਂ ਖਰੀਦਿਆ ਸੋਨਾ –

    ਮਾਰਕੀਟ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਗੀਦਾਰਾਂ ਵੱਲੋਂ ਪੁਜ਼ੀਸ਼ਨਾਂ ਨੂੰ ਬੰਦ ਕਰਨ ਨਾਲ ਸੋਨੇ ਦੇ ਵਾਅਦੇ ਘਾਟੇ ਵਿਚ ਪੈ ਗਏ। ਵਿਸ਼ਵਵਿਆਪੀ ਤੌਰ ‘ਤੇ ਨਿਊਯਾਰਕ ਵਿਚ ਸੋਨਾ 0.39% ਦੀ ਗਿਰਾਵਟ ਦੇ ਨਾਲ 1,756.70 ਡਾਲਰ ਪ੍ਰਤੀ ਔਂਸ’ ‘ਤੇ ਬੰਦ ਹੋਇਆ।

    ਪਰ ਚਾਂਦੀ ‘ਚ ਸੀ ਤੇਜ਼ੀ –

    ਮਜ਼ਬੂਤ ਹਾਜ਼ਰ ਮੰਗ ਦੌਰਾਨ ਕਾਰੋਬਾਰੀਆਂ ਨੇ ਆਪਣੇ ਸੌਦਿਆਂ ਦੇ ਆਕਾਰ ਨੂੰ ਵਾਅਦਾ ਕਾਰੋਬਾਰ ਵਿਚ ਚਾਂਦੀ ਦੀ ਕੀਮਤ 116 ਰੁਪਏ ਦੀ ਤੇਜ਼ੀ ਨਾਲ 68,390 ਰੁਪਏ ਪ੍ਰਤੀ ਕਿਲੋ ਹੋ ਗਈ।

     

    LEAVE A REPLY

    Please enter your comment!
    Please enter your name here