ਸੋਨੇ ਦੀ ਕੀਮਤ 50 ਹਜ਼ਾਰ ਤੋਲੇ ਤੋਂ ਪਾਰ, ਅਜੇ ਹੋਰ ਚੜ੍ਹੇਗਾ ਭਾਅ !

    0
    140

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਭਾਰਤੀ ਬਾਜ਼ਾਰ ‘ਚ ਸੋਨੇ ਦੀ ਕੀਮਤ ਲਗਾਤਾਰ ਵੱਧ ਰਹੀ ਹੈ। ਵੀਰਵਾਰ 10 ਗ੍ਰਾਮ ਸੋਨੇ ਦੀ ਕੀਮਤ 50 ਹਜ਼ਾਰ ਤੋਂ ਪਾਰ ਹੋ ਗਈ। ਦਰਅਸਲ ਤੇਲ ਦੀਆਂ ਕੀਮਤਾਂ ਵਾਂਗ ਪਿਛਲੇ ਦਸ ਦਿਨਾਂ ਤੋਂ ਸੋਨੇ ਦੀ ਕੀਮਤ ‘ਚ ਵੀ ਇਜ਼ਾਫਾ ਹੋ ਰਿਹਾ ਹੈ। ਬੁੱਧਵਾਰ ਖੁਦਰਾ ਬਜ਼ਾਰ ‘ਚ 24 ਕੈਰੇਟ ਸੋਨਾ 49 ਹਜ਼ਾਰ ਰੁਪਏ ਦੇ ਕਰੀਬ ਪਹੁੰਚ ਗਿਆ ਸੀ।

    ਵੀਰਵਾਰ ਵਾਇਦਾ ਬਜ਼ਾਰ ‘ਚ ਵੀ ਸੋਨੇ ਦੀ ਰਿਕਾਰਡ ਬੜ੍ਹਤ ਦਰਜ ਕੀਤੀ ਗਈ ਤੇ ਇਹ 48,982 ਰੁਪਏ ‘ਤੇ ਪਹੁੰਚ ਗਿਆ। ਹਾਲਾਂਕਿ ਚਾਂਦੀ ‘ਚ 0.25 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ 49,300 ਰੁਪਏ ਪ੍ਰਤੀ ਕਿੱਲੋ ‘ਤੇ ਪਹੁੰਚ ਗਈ।

    ਅੰਤਰ-ਰਾਸ਼ਟਰੀ ਬਜ਼ਾਰ ‘ਚ ਸੋਨੇ ਦਾ ਹਾਜਿਰ ਭਾਅ ਇਕ ਫ਼ੀਸਦ ਵੱਧ ਕੇ 1782 ਡਾਲਰ ਪ੍ਰਤੀ ਔਸ ਹੋ ਗਿਆ। ਗੋਲਡਮੈਨ ਸਨਸੈਕਸ ਨੇ ਅਗਲੇ ਇਕ ਸਾਲ ‘ਚ ਸੋਨੇ ਦੀ ਕੀਮਤ 2000 ਡਾਲਰ ਪ੍ਰਤੀ ਔਸ ‘ਤੇ ਪਹੁੰਚਣ ਦਾ ਅੰਦਾਜ਼ਾ ਲਾਇਆ ਹੈ।

    ਦਰਅਸਲ ਕੋਰੋਨਾ ਵਾਇਰਸ ਸੰਕਟ ਕਾਰਨ ਦੁਨੀਆਂ ਭਰ ‘ਚ ਆਰਥਿਕ ਸਥਿਰਤਾ ਫ਼ਿਲਹਾਲ ਨਜ਼ਰ ਨਹੀਂ ਆ ਰਹੀ। ਇਸ ਲਈ ਲੋਕਾਂ ਦਾ ਸੁਰੱਖਿਅਤ ਨਿਵੇਸ਼ ਵੱਲ ਰੁਝਾਨ ਵਧ ਰਿਹਾ ਹੈ। ਇਹੀ ਵਜ੍ਹਾ ਹੈ ਕਿ ਕਿ ਸੋਨੇ ਦੀ ਕੀਮਤ ਲਗਾਤਾਰ ਵੱਧ ਰਹੀ ਹੈ। ਇਸ ਲਈ ਆਉਣ ਵਾਲੇ ਦਿਨਾਂ ‘ਚ ਕੀਮਤ ਹੋਰ ਵਧਣ ਦੇ ਆਸਾਰ ਹਨ।

    LEAVE A REPLY

    Please enter your comment!
    Please enter your name here