ਸੋਨੂ ਸੂਦ ਦੇ ਟਿਕਾਣਿਆਂ ਤੇ ਛਾਪੇ ਦਾ ਆਮ ਤੇ ਸ਼ਿਵ ਸੈਨਾ ਨੇ ਕੀਤਾ ਵਿਰੋਧ

    0
    119

    ਨਵੀਂ ਦਿੱਲੀ, (ਰਵਿੰਦਰ) :

    ਇਨਕਮ ਟੈਕਸ ਵਿਭਾਗ ਦੇ ਵੱਲੋਂ ਮਸ਼ਹੂਰ ਅਦਾਕਾਰ ਸੋਨੂ ਸੂਦ ਦੇ ਮੁੰਬਈ ਅਤੇ ਹੋਰ ਥਾਵਾਂ ਦੇ ਟਕਾਣਿਆਂ ਤੇ ਹੋਈ ਛਾਪੇਮਾਰੀ ਦਾ ਆਮ ਆਦਮੀ ਪਾਰਟੀ ਅਤੇ ਸ਼ਿਵ ਸੈਨਾ ਨੇ ਭਾਰੀ ਵਿਰੋਧ ਕੀਤਾ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਇਨਕਮ ਟੈਕਸ ਵਿਭਾਗ ਦੇ ਵੱਲੋਂ ਸੋਨੂ ਸੂਦ ਦੇ ਛੇ ਟਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਸੀ। ਸੋਨੂ ਸੂਦ ਦੀ ਕੁੱਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖੀ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਨਜ਼ਦੀਕੀਆਂ ਵੱਧ ਗਈਆਂ ਸਨ। ਇਨਕਮ ਟੈਕਸ ਦੇ ਵੱਲੋਂ ਸੋਨੂ ਸੂਦ ਦੇ ਟਿਕਾਣਿਆਂ ਦਾ ਸਰਵੇ ਕਰਨ ਦੇ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੱਚਾਈ ਦੇ ਰਸਤੇ ਉਤੇ ਚੱਲਦੇ ਹੋਏ ਲੱਖਾਂ ਮੁਸ਼ਕਲਾਂ ਆਉਂਦੀਆਂ ਹਨ ਪਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਕੋਰੋਨਾ ਕਾਲ ਦੌਰਾਨ ਸੋਨੂ ਸੂਦ ਨੇ ਲੋਕਾਂ ਦੀ ਮੱਦਦ ਕੀਤੀ ਸੀ ਅਤੇ ਭਾਰਤ ਦੇ ਲੱਖਾਂ ਲੋਕ ਸੋਨੂ ਸੂਦ ਲਈ ਦੁਆਵਾਂ ਕਰ ਰਹੇ ਹਨ।

     

    LEAVE A REPLY

    Please enter your comment!
    Please enter your name here