ਸੋਨਾ ਮੁੜ ਚਮਕਿਆ, ਚਾਂਦੀ ਕਮਜ਼ੋਰ, ਜਾਣੋ ਅੱਜ ਦੀਆਂ ਕੀਮਤਾਂ

    0
    145

    ਨਵੀਂ ਦਿਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕਾਰੋਬਾਰੀ ਦ੍ਰਿਸ਼ਟੀਕੋਣ ਵਿੱਚ ਮਾਮੂਲੀ ਸੁਧਾਰ ਹੁੰਦੇ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਕੋਵਿਡ-19 ਵੈਕਸੀਨ ‘ਚ ਸਫ਼ਲਤਾ ਕਰਕੇ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਕਮੀ ਆਈ ਹੈ। ਅਮਰੀਕਾ ਵਿੱਚ ਪਿਛਲੇ ਪੰਜ ਸਾਲਾਂ ਦੀ ਕਾਰੋਬਾਰੀ ਗਤੀਵਿਧੀ ਨਵੰਬਰ ਦੇ ਦੌਰਾਨ ਸਿਖਰ ‘ਤੇ ਰਹੀ। ਦਰਅਸਲ ਇਹ ਸਥਿਤੀ ਨਿਰਮਾਣ ਵਿੱਚ ਤੇਜ਼ ਉਛਾਲ ਦੇ ਕਾਰਨ ਆਈ। ਇਸ ਨੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਤੇ ਵੀ ਪ੍ਰਭਾਵ ਵੇਖਣ ਨੂੰ ਮਿਲਿਆ।

    ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿਚ ਮੰਗਲਵਾਰ ਨੂੰ ਸਪਾਟ ਗੋਲਡ 50180 ਰੁਪਏ ਵਿੱਚ ਵਿਕਿਆ ਜਦੋਂਕਿ ਗੋਲਡ ਫਿਊਚਰ 49004 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਵਿਕਿਆ। ਸੋਮਵਾਰ ਨੂੰ ਦਿੱਲੀ ਦੇ ਸਪਾਟ ਮਾਰਕੀਟ ਵਿੱਚ ਸੋਨੇ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਇਹ 57 ਰੁਪਏ ਚੜ੍ਹ ਕੇ 49,767 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 185 ਰੁਪਏ ਦੀ ਗਿਰਾਵਟ ਦੇ ਨਾਲ 61,351 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।

    ਉਧਰ, ਗਲੋਬਲ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ। ਕੋਰੋਨਾ ਵੈਕਸੀਨ ‘ਚ ਕਾਮਯਾਬੀ ਤੋਂ ਇਲਾਵਾ ਅਮਰੀਕਾ ਵਿੱਚ ਚੰਗੇ ਨਿਰਮਾਣ ਦੇ ਅੰਕੜਿਆਂ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ।

    LEAVE A REPLY

    Please enter your comment!
    Please enter your name here