ਸੈਂਟਰਲ ਯੂਨੀਵਰਸਿਟੀ ਦੇ ਸਪੋਰਟਸ ਅਫ਼ਸਰ ਦੀ ਕੋਰੋਨਾ ਨਾਲ ਮੌਤ !

    0
    137

    ਬਠਿੰਡਾ, ਜਨਗਾਥਾ ਟਾਇਮਜ਼: (ਰਵਿੰਦਰ)

    ਬਠਿੰਡਾ : ਕੇਂਦਰੀ ਪੰਜਾਬ ਯੂਨੀਵਰਸਿਟੀ ਬਠਿੰਡਾ ਦੇ ਸਪੋਰਟਸ ਅਫ਼ਸਰ ਤੇ ਬਾਕਸਿੰਗ ਦੇ ਕੋਚ ਗਗਨਦੀਪ ਤਲਵਾੜ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਗਗਨਦੀਪ ਨੂੰ 10 ਦਿਨ ਪਹਿਲਾਂ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਪਿਛਲੇ ਦਿਨੀ ਉਹ ਠੀਕ ਹੋਕੇ ਘਰ ਚਲੇ ਗਏ ਸਨ। ਦੇਰ ਰਾਤ ਨੂੰ ਗਗਨਦੀਪ ਦੀ ਤਬੀਅਤ ਅਚਾਨਕ ਵਿਗੜ ਗਈ। ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਂਦੇ ਗਗਨਦੀਪ ਦੀ ਮੌਤ ਹੋ ਗਈ।

    ਉੱਧਰ ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਦੁਸ਼ਅੰਤ ਰੈਡੀ ਵੀ, ਮੀਤ ਪ੍ਰਧਾਨ ਮਨਜੀਤ ਕੁਮਾਰ, ਜਰਨਲ ਸਕੱਤਰ ਸਚਿਨ ਕੁਮਾਰ, ਅਤੇ ਐਸੋਸੀਏਸ਼ਨ ਦੀ ਕਾਰਜਕਾਰਨੀ ਨੇ ਗਗਨਦੀਪ ਤਲਵਾੜ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ ਹੀ ਗਗਨਦੀਪ ਦੇ ਨਜ਼ਦੀਕੀ ਦੋਸਤ ਅਤੇ ਸ਼ਹਿਰ ਦੇ ਸਮਾਜਸੇਵੀ ਗੁਰਵਿੰਦਰ ਸ਼ਰਮਾ ਤੇ ਸਹਿਯੋਗ ਵੈਲਫੇਅਰ ਕਲੱਬ ਨੇ ਵੀ ਦੁਖੀ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਸ਼ਰਮਾ ਨੇ ਕਿਹਾ ਕਿ ਗਗਨਦੀਪ ਦੇ ਚਲੇ ਜਾਣ ਨਾਲ ਸਮਾਜ ਸੇਵਾ ਅਤੇ ਖੇਡ ਦੀ ਦੁਨੀਆ ਨੂੰ ਵੱਡਾ ਘਾਟਾ ਪਿਆ ਹੈ।

     

    LEAVE A REPLY

    Please enter your comment!
    Please enter your name here