ਸੇਵਾ ਕੇਂਦਰਾਂ ਰਾਹੀਂ ਵੀ ਦਰਜ ਕਰਾਈ ਜਾ ਸਕੇਗੀ ਕਿਸੇ ਵੀ ਵਿਭਾਗ ਖਿਲਾਫ਼ ਸ਼ਿਕਾਇਤ

    0
    140

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਪੰਜਾਬ ਸਰਕਾਰ ਵਲੋਂ ਲੋਕ ਸ਼ਿਕਾਇਤ ਨਿਵਾਰਨ ਸਿਸਟਮ ਦੇ  ਵਧਾਏ ਘੇਰੇ ਨਾਲ ਹੁਣ ਲੋਕ ਕਿਸੇ ਵੀ ਸਰਕਾਰੀ ਵਿਭਾਗ ਖਿਲਾਫ਼ ਸ਼ਿਕਾਇਤ ਆਪਣੇ ਨੇੜਲੇ ਸੇਵਾ ਕੇਂਦਰ ਰਾਹੀਂ ਵੀ ਦਰਜ ਕਰਵਾ ਸਕਣਗੇ।

    ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਹੁਣ ਲੋਕ ਕਿਸੇ ਵੀ ਸਰਕਾਰੀ ਵਿਭਾਗ ਖਿਲਾਫ਼ ਸ਼ਿਕਾਇਤ ਈ-ਸੇਵਾ ਪੰਜਾਬ ਪੋਰਟਲ ਰਾਹੀਂ ਸੇਵਾ ਕੇਂਦਰਾਂ ’ਤੇ ਜਾ ਕੇ ਦਰਜ ਕਰਵਾ ਸਕਦੇ ਹਨ ਜਿਸ ਲਈ ਸਰਕਾਰੀ ਵਲੋਂ 10 ਰੁਪਏ ਚਾਰਜਿਜ਼ ਰੱਖੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਲੋਕ ਸਿੱਧੇ ਤੌਰ ’ਤੇ  www.connect.punjab.gov.in ’ਤੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਾਂ ਫ਼ਿਰ ਆਪਣੇ ਨੇੜਲੇ ਸੇਵਾ ਕੇਂਦਰ ’ਤੇ ਜਾ ਕੇ ਇਹ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਜਿਸ ਸੰਬੰਧੀ ਲੋੜੀਂਦਾ ਫਾਰਮ ਸੇਵਾ ਕੇਂਦਰ ਵਿੱਚ ਉਪਲਬੱਧ ਮਿਲੇਗਾ।

    LEAVE A REPLY

    Please enter your comment!
    Please enter your name here