ਸੁਬਰਾਮਨੀਅਨ ਸਵਾਮੀ ਨੇ ਲਾਲ ਕਿਲ੍ਹੇ ‘ਚ ਹੰਗਾਮੇ ਪਿੱਛੇ ਦੱਸਿਆ ਬੀਜੇਪੀ ਲੀਡਰ ਦਾ ਹੱਥ

    0
    165

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨਕਾਰੀ ਕਿਸਾਨਾਂ ਦਾ ਪ੍ਰਦਰਸ਼ਨ ਗਣਤਤੰਰ ਦਿਵਸ ਦੇ ਦਿਨ ਹੰਗਾਮੇ ‘ਚ ਬਦਲ ਗਿਆ। ਟ੍ਰੈਕਟਰ ਰੈਲੀ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀ ਆਪਸ ‘ਚ ਭਿੜਦੇ ਨਜ਼ਰ ਆਏ। ਲਾਲ ਕਿਲ੍ਹੇ ਤੋਂ ਲੈ ਕੇ ਆਈਟੀਓ ਤਕ ਸਾਰੇ ਪਾਸੇ ਟਕਰਾਅ ਦੀ ਸਥਿਤੀ ਦੇਖਣ ਨੂੰ ਮਿਲੀ।

    ਇਸ ਦਰਮਿਆਨ ਬੀਜੇਪੀ ਸੰਸਦ ਸੁਬਰਾਮਨੀਅਨ ਸਵਾਮੀ ਨੇ ਇਸ ਘਟਨਾ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਲਾਲ ਕਿਲ੍ਹੇ ‘ਤੇ ਜੋ ਬਵਾਲ ਹੋਇਆ, ਉਸ ‘ਚ ਪੀਐਮਓ ਦੇ ਕਰੀਬੀ ਬੀਜੇਪੀ ਲੀਡਰ ਦਾ ਹੱਥ ਰਿਹਾ ਹੈ।

    ਸੁਬਰਾਮਨੀਅਨ ਸਵਾਮੀ ਨੇ ਕਿਹਾ, ‘ਇਕ ਗੂੰਜ ਚੱਲ ਰਹੀ ਹੈ, ਸ਼ਾਇਦ ਝੂਠੀ ਹੋ ਸਕਦੀ ਹੈ ਜਾਂ ਦੁਸ਼ਮਨਾਂ ਦੀ ਝੂਠੀ ਆਈਡੀ ਤੋਂ ਚਲਾਈ ਹੈ ਕਿ ਪੀਐਮਓ ਦੇ ਕਰੀਬੀ ਬੀਜੇਪੀ ਦੇ ਇੱਕ ਮੈਂਬਰ ਨੇ ਲਾਲ ਕਿਲ੍ਹੇ ‘ਚ ਚੱਲ ਰਹੇ ਡਰਾਮੇ ‘ਚ ਭੜਕਾਊ ਵਿਅਕਤੀ ਦੇ ਤੌਰ ‘ਤੇ ਕੰਮ ਕੀਤਾ। ਚੈੱਕ ਕਰਕੇ ਜਾਣਕਾਰੀ ਦਿਉ।’

    ਇਸ ਤੋਂ ਇਲਾਵਾ ਸਵਾਮੀ ਨੇ ਆਪਣੇ ਅਗਲੇ ਹੀ ਟਵੀਟ ‘ਚ ਕਿਸਾਨ ਅੰਦੋਲਨ ‘ਚ ਸ਼ਾਮਲ ਰਹੇ ਦੀਪ ਸਿੱਧੂ ਨਾਲ ਜੁੜੇ ਇੱਕ ਟਵੀਟ ਨੂੰ ਰੀਟਵੀਟ ਵੀ ਕੀਤਾ। ਇਸ ‘ਚ ਕਿਹਾ ਗਿਆ ਸੀ ਕਿ ਲਾਲ ਕਿਲ੍ਹੇ ਦੀ ਹਿੰਸਾ ‘ਚ ਮੁਲਜ਼ਮ ਦੀਪ ਸਿੱਧੂ ਬੀਜੇਪੀ ਸੰਸਦ ਮੈਂਬਰ ਸੰਨੀ ਦਿਓਲ ਦਾ ਕੈਂਪੇਨ ਮੈਨੇਜਰ ਰਹਿ ਚੁੱਕਾ ਹੈ।

    ਸੀਨੀਅਰ ਲੀਡਰ ਸਵਾਮੀ ਨੇ ਇੱਕ ਹੋਰ ਟਵੀਟ ‘ਚ ਕਿਹਾ ਕਿ ਇਸ ਘਟਨਾ ਨਾਲ ਪੀਐਮ ਮੋਦੀ ਤੇ ਅਮਿਤ ਸਾਹ ਦੀ ਛਵੀ ਨੂੰ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਕਿਸਾਨ ਲੀਡਰਾਂ ਨੇ ਵੀ ਆਪਣਾ ਸਨਮਾਨ ਖੋ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ।

    LEAVE A REPLY

    Please enter your comment!
    Please enter your name here