ਸੁਪਰੀਮ ਕੋਰਟ ਨੇ ਕਿਹਾ, ਕਿਸਾਨ ਅੰਦੋਲਨ ਦੇ ਚਲਦੇ ਬੰਦ ਸੜਕਾਂ ਦੀ ਸਮੱਸਿਆ ਦਾ ਹੱਲ ਲੱਭੇ ਕੇਂਦਰ ਸਰਕਾਰ

    0
    133

    ਨਵੀਂ ਦਿੱਲੀ, (ਰਵਿੰਦਰ) :

    ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚਲ ਰਹੇ ਕਿਸਾਨਾਂ ਦੇ ਵਿਰੋਧ ਕਾਰਨ ਸੜਕਾਂ ਦੀ ਨਾਕੇਬੰਦੀ ਦਾ ਹੱਲ ਲੱਭਣ ਨੂੰ ਕਿਹਾ ਹੈ। ਸੁਪਰੀਮ ਕੋਰਟ ਨੋਇਡਾ ਦੇ ਇਕ ਨਿਵਾਸੀ ਦੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ ਜਿਸ ‘ਚ ਇਸ ਯਕੀਨੀ ਬਣਾਉਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਕਿ ਨੋਇਡਾ ਤੋਂ ਦਿੱਲੀ ‘ਚ ਸੜਕ ਨੂੰ ਸਾਫ ਸੁਥਰਾ ਜਾਵੇ। ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਚਲਦੇ ਹੋਏ ਨੌ ਮਹੀਨੇ ਹੋ ਗਏ ਹਨ।ਹੁਣ ਤਕ ਸੜਕਾਂ ਬੰਦ ਕਿਉਂ –

    ਨੋਇਡਾ ਦੀ ਰਹਿਣ ਵਾਲੀ ਪਟੀਸ਼ਨਕਰਤਾ ਮੇਨਿਕਾ ਅਗਰਵਾਲ ਨੇ ਮੰਗ ਕੀਤੀ ਸੀ ਕਿ ਨੋਇਡਾ ਤੋਂ ਦਿੱਲੀ ਨੂੰ ਜੋੜਣ ਵਾਲੀਆਂ ਸੜਕਾਂ ਕਿਸਾਨ ਅੰਦੋਲਨ ਦੇ ਚੱਲਦਿਆਂ ਬੰਦ ਹਨ ਤੇ ਇਸ ਦੀ ਵਜ੍ਹਾ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸੜਕਾਂ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਆਖਿਰ ਹੁਣ ਤਕ ਸੜਕਾਂ ਬੰਦ ਕਿਉਂ ਹਨ। ਪ੍ਰਦਰਸ਼ਨ ਕਰਨ ‘ਚ ਕੋਈ ਬੁਰਾਈ ਨਹੀਂ ਹੈ ਪਰ ਸੜਕਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ। ਜਸਟਿਸ ਕੌਲ ਤੇ ਜਸਟਿਸ ਹਰੀਕੇਸ਼ ਰਾਏ ਦੀ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੀ ਸੀ।

    LEAVE A REPLY

    Please enter your comment!
    Please enter your name here