ਸੁਖਬੀਰ ਬਾਦਲ ਨੇ ਰਾਸ਼ਟਰਪਤੀ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ ਸੱਦਣ ਦੀ ਕੀਤੀ ਮੰਗ

    0
    129

    ਚੰਡੀਗੜ੍ਹ, (ਸਿਮਰਨ) :

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੰਤਰੀ ਸੁਖਬੀਰ ਬਾਦਲ ਨੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਲਿਖੀ ਚਿੱਠੀ ਲਿਖੀ ਹੈ। ਚਿੱਠੀ ਵਿੱਚ ਸੰਸਦ ਦਾ ਸਰਦ ਰੁੱਤ ਇਜਲਾਸ ਸੱਦਣ ਦੀ ਮੰਗ ਕੀਤੀ ਹੈ। ਸੁਖਬੀਰ ਨੇ ਕਿਹਾ ਕਿ ਇਜਲਾਸ ਸੱਦਣ ਲਈ ਰਾਸ਼ਟਰਪਤੀ ਨੂੰ ਦਖਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦੀਆਂ ਰੈਲੀਆਂ ‘ਤੇ ਰੋਕ ਨਹੀਂ ਤਾਂ ਸੈਸ਼ਨ ‘ਤੇ ਰੋਕ ਕਿਉਂ ਹੈ। ਕੋਰੋਨਾ ਕਰਕੇ ਪਿਛਲਾ ਸਰਦ ਰੁੱਤ ਇਜਲਾਸ ਰੱਦ ਕੀਤਾ ਗਿਆ ਸੀ।ਸੁਖਬੀਰ ਬਾਦਲ ਵੱਲੋਂ ਤਿੰਨੇ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਲਈ ਹੰਗਾਮੀ ਸਰਦ ਰੁੱਤ ਸੰਸਦ ਇਜਲਾਸ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਬਿਨਾਂ ਕਿਸੇ ਸ਼ਰਤ ਉੱਤੇ ਗੱਲਬਾਤ ਅੱਗੇ ਤੋਰਨੀ ਚਾਹੀਦੀ ਹੈ।

    LEAVE A REPLY

    Please enter your comment!
    Please enter your name here