ਸੀਬੀਐੱਸਈ 10ਵੀਂ ਜਮਾਤ ਦੇ ਨਤੀਜੇ ਬਾਰੇ ਸਰਕਾਰ ਦਾ ਐਲਾਨ, ਕੱਲ੍ਹ ਹੋਣਗੇ ਜਾਰੀ :

    0
    121

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਸੋਮਵਾਰ ਨੂੰ 12ਵੀਂ ਦੇ ਨਤੀਜਿਆਂ ਜਾਰੀ ਕੀਤੇ ਹਨ। ਇਸ ਦੇ ਨਾਲ ਹੀ 10ਵੀਂ ਦੇ ਨਤੀਜਿਆਂ ਬਾਰੇ ਉਤਸੁਕਤਾ ਵੱਧ ਗਈ ਹੈ। ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ 10ਵੀਂ ਜਮਾਤ ਦਾ ਨਤੀਜੇ ਕੱਲ੍ਹ ਜਾਰੀ ਕੀਤੇ ਜਾਣਗੇ।

    ਦੱਸ ਦਈਏ ਕਿ ਸੀਬੀਐੱਸਈ ਦੀਆਂ ਇਸ ਸਾਲ ਦੀਆਂ 10ਵੀਂ ਅਤੇ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਇਕੋ ਸਮੇਂ 15 ਫ਼ਰਵਰੀ 2020 ਤੋਂ ਸ਼ੁਰੂ ਹੋਈਆਂ ਸੀ। ਇਸ ਸਾਲ ਸੀਬੀਐੱਸਈ ਦੀ 10ਵੀਂ ਕਲਾਸ ਵਿਚ ਤਕਰੀਬਨ 18 ਲੱਖ ਵਿਦਿਆਰਥੀ ਬੈਠੇ ਸੀ। ਉਧਰ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ ਕੋਰੋਨਾ ਮਹਾਂਮਾਰੀ ਦੇ ਕਾਰਨ 19 ਮਾਰਚ 2020 ਨੂੰ ਮੁਲਤਵੀ ਕਰ ਦਿੱਤੀਆਂ ਗਈਆਂ ਸੀ। ਉਸ ਸਮੇਂ 10ਵੀਂ ਜਮਾਤ ਦੀਆਂ ਚਾਰ ਪ੍ਰੀਖਿਆਵਾਂ ਹੋਣੀਆਂ ਸੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਬੋਰਡ ਦੀ ਬਾਕੀ ਪ੍ਰੀਖਿਆਵਾਂ ਨੂੰ ਰੱਦ ਕਰਦਿਆਂ, ਅੰਦਰੂਨੀ ਮੁਲਾਂਕਣ ਦੇ ਅਧਾਰ ‘ਤੇ 10ਵੀਂ ਦਾ ਨਤੀਜਾ ਜਾਰੀ ਕਰਨ ਜਾ ਰਿਹਾ ਹੈ।

    LEAVE A REPLY

    Please enter your comment!
    Please enter your name here