ਸੀਬੀਆਈ ਵੱਲੋਂ ਬੰਗਾਲ ਦੇ ਦੋ ਮੰਤਰੀਆਂ ਸਣੇ ਟੀਐੱਮਸੀ ਦੇ ਚਾਰ ਆਗੂ ਗ੍ਰਿਫ਼ਤਾਰ

    0
    121

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਪੱਛਮੀ ਬੰਗਾਲ ਵਿਚ ਨਾਰਦਾ ਘੁਟਾਲੇ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ। ਇੱਥੇ ਘੁਟਾਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਨੇ ਸੋਮਵਾਰ ਨੂੰ ਮਮਤਾ ਬੈਨਰਜੀ ਦੀ ਸਰਕਾਰ ਵਿਚ ਕੈਬਨਿਟ ਮੰਤਰੀਆਂ ਫਿਰਹਾਦ ਹਾਕਿਮ, ਸੁਬਰਤ ਮੁਖਰਜੀ, ਵਿਧਾਇਕ ਮਦਨ ਮਿੱਤਰਾ ਅਤੇ ਸਾਬਕਾ ਮੇਅਰ ਸ਼ੋਭਨ ਚੈਟਰਜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

    ਸੀਬੀਆਈ ਟੀਮਾਂ ਨੇ ਸੋਮਵਾਰ ਸਵੇਰੇ ਇਨ੍ਹਾਂ ਦੇ ਘਰਾਂ ਅਤੇ ਹੋਰ ਥਾਵਾਂ ‘ਤੇ ਛਾਪੇ ਮਾਰੇ ਸਨ ਅਤੇ ਫਿਰ ਪੁੱਛਗਿੱਛ ਲਈ ਦਫ਼ਤਰ ਲੈ ਗਈ। ਇਹ ਖ਼ਬਰ ਮਿਲਦਿਆਂ ਹੀ ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਵੀ ਪਿੱਛੇ-ਪਿੱਛੇ ਸੀਬੀਆਈ ਦਫ਼ਤਰ ਪਹੁੰਚ ਗਈ ਤੇ ਹਾਲੇ ਵੀ ਉਥੇ ਹੀ ਹੈ। ਮਮਤਾ ਨੇ ਕਿਹਾ ਹੈ ਕਿ ਮੈਨੂੰ ਵੀ ਜੇਲ੍ਹ ਭੇਜ ਦਿਓ।ਇਸ ਤੋਂ ਪਹਿਲਾਂ ਰਾਜ ਦੇ ਮੰਤਰੀ ਅਤੇ ਟੀਐਮਸੀ ਦੇ ਵੱਡੇ ਨੇਤਾ ਫਿਰਹਾਦ ਹਾਕਿਮ ਨੇ ਦੋਸ਼ ਲਗਾਇਆ ਕਿ ਸੀਬੀਆਈ ਨੇ ਉਸ ਨੂੰ ਬਿਨਾਂ ਕੋਈ ਕਾਰਨ ਦੱਸੇ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਦੀ ਟੀਮ ਸਵੇਰੇ ਮੰਤਰੀ ਫ਼ਿਰਹਾਦ ਹਾਕਿਮ ਦੇ ਘਰ ਪਹੁੰਚੀ। ਟੀਮ ਨੇ ਉਸ ਦੇ ਘਰ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਉਹ ਪੁੱਛਗਿੱਛ ਲਈ ਆਪਣੇ ਨਾਲ ਦਫਤਰ ਲੈ ਗਈ। ਸੀਬੀਆਈ ਨੇ ਹਾਲ ਹੀ ਵਿੱਚ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਤੋਂ ਨਾਰਦਾ ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਇਜਾਜ਼ਤ ਮੰਗੀ ਸੀ।

    ਇਹ ਆਗਿਆ ਸੀਬੀਆਈ ਨੇ ਫਿਰਹਾਦ ਹਾਕਿਮ, ਸੁਬਰਤ ਮੁਖਰਜੀ, ਮਦਨ ਮਿੱਤਰਾ ਅਤੇ ਸ਼ੋਭਨ ਚੈਟਰਜੀ ਖ਼ਿਲਾਫ਼ ਕੇਸ ਚਲਾਉਣ ਲਈ ਸੀ। ਚੋਣ ਤੋਂ ਬਾਅਦ ਸੀਬੀਆਈ ਨੂੰ ਰਾਜਪਾਲ ਨੇ ਇਹ ਇਜਾਜ਼ਤ ਦੇ ਦਿੱਤੀ ਸੀ।

    LEAVE A REPLY

    Please enter your comment!
    Please enter your name here