‘ਕੈਪਟਨ ਕਦੇ ਸ਼ੀਸ਼ੇ ਮੂਹਰੇ ਬੈਠ ਕੇ ਦੇਖਣ ਕਿ ਅਸੀਂ ਕੀ ਕਰ ਰਹੇ ਹਾਂ’- ਪਰਗਟ ਸਿੰਘ

    0
    130

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਅੱਜ ਇੱਥੇ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੀ ਹੀ ਸਰਕਾਰ ‘ਤੇ ਧਮਕਾਉਣ ਦੇ ਦੋਸ਼ ਲਗਾਏ। ਉਹ ਬੋਲੇ ਕਿ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਫ਼ੋਨ ‘ਤੇ ਉਨ੍ਹਾਂ ਨੂੰ ਧਮਕਾਇਆ ਕਿ ‘ਤੇਰੀਆਂ ਲਿਸਟਾਂ ਬਣਾ ਲਈਆਂ ਹਨ, ਤੈਨੂੰ ਠੋਕਣਾ ਹੈ। ਹੁਣ ਉਹ ਸਜ਼ਾ ਭੁਗਤਣ ਲਈ ਤਿਆਰ ਰਹੇ।’

    ਜਵਾਬ ਵਿਚ ਅੱਗੋਂ ਉਨ੍ਹਾਂ ਨੇ ਵੀ ਕਹਿ ਦਿੱਤਾ- ‘ਚੜ੍ਹਦਾ ਸੂਰਜ ਵੀ ਲਹਿੰਦਾ ਹੈ। ਇੱਥੇ ਮੁਗ਼ਲ, ਔਂਰਗਜ਼ੇਬ ਅੰਗਰੇਜ਼ ਤਕ ਨਹੀਂ ਰਹੇ। ਜਿਹੜੇ ਇਮਾਨਦਾਰ ਅਫ਼ਸਰ ਦੀਆਂ ਲੱਤਾਂ ਭਾਰ ਝੱਲਦੀਆਂ ਹਨ ਜਦੋਂ ਮਰਜ਼ੀ ਮੇਰੇ ਕੋਲ ਆ ਜਾਣ, ਨਹੀਂ ਤਾਂ ਜਿੱਥੇ ਕਹਿਣਗੇ ਮੈਂ ਆ ਜਾਵਾਂਗਾ।’ਉਨ੍ਹਾਂ ਨੇ ਕਿਹਾ ਕਿ ਸੱਚ ਬੋਲਣ ਦੀ ਸਜ਼ਾ, ਮਾਇਨਿੰਗ ਤੇ ਪਾਵਰ ਐਗਰੀਮੈਂਟ ਦੀ ਗੱਲ ਕਰਨ ਦੀ ਸਜ਼ਾ ਭੁਗਤਣ ਲਈ ਉਹ ਤਿਆਰ ਹਨ। ਇਹ ਅਸੂਲਾਂ ਦੀ ਲੜ੍ਹਾਈ ਹੈ ਜੋ ਅੱਗੇ ਵੀ ਜਾਰੀ ਰਹੇਗੀ। ਪਾਰਟੀਆਂ ਕੋਈ ਮਾੜੀਆਂ ਨਹੀਂ ਹਨ, ਪਰ ਲੋਕ ਮਾੜੇ ਹੋ ਸਕਦੇ ਹਨ। ਇਹ ਲੋਕਾਂ ਦੀ ਕਚਹਿਰੀ ਹੈ। ਪਿੰਡਾਂ ਦੇ ਲੋਕਾਂ ਨੂੰ ਧੜਿਆ ‘ਚ ਵੰਡ ਦਿੱਤਾ ਗਿਆ ਹੈ।

    ਉਨ੍ਹਾਂ ਨੇ ਕੈਪਟਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਦੇ ਸ਼ੀਸ਼ੇ ਮੂਹਰੇ ਬੈਠ ਕੇ ਦੇਖਣ ਕਿ ਅਸੀਂ ਕੀ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਧਮਕੀਆਂ ਤੋਂ ਡਰਨ ਵਾਲਾ ਨਹੀਂ। ਉਹ ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਬੋਲਦੇ ਵੀ ਨਜ਼ਰ ਆਏ। ਉਨ੍ਹਾਂ ਨੇ ਸਰਕਾਰ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਨਵਜੋਤ ਸਿੱਧੂ ਖਿਲਾਫ਼ ਸਬੂਤ ਹਨ ਤਾਂ ਦੋ ਸਾਲਾਂ ਤੋਂ ਦਬਾ ਕੇ ਕਿਉਂ ਰੱਖੇ ਹਨ।

    LEAVE A REPLY

    Please enter your comment!
    Please enter your name here