ਸਿੱਖ ਵਿਦਿਆਰਥੀ ਨੂੰ ਵਾਲਾਂ ਤੋਂ ਖਿੱਚਣਾ ਆਈਪੀਐੱਸ ਨੂੰ ਪਿਆ ਮਹਿੰਗਾ !

    0
    127

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਇੱਕ ਸਿੱਖ ਵਿਦਿਆਰਥੀ ਨੂੰ ਸ਼ਰੇਆਮ ਆਈਪੀਐੱਸ ਨੇ ਵਾਲਾਂ ਨੂੰ ਫੜਕੇ ਕੁੱਟਿਆ। ਸ਼ਨੀਵਾਰ ਨੂੰ ਹੋਈ ਇਸ ਘਟਨਾ ਨੇ ਆਗਰਾ ਪੁਲਿਸ ਨੂੰ ਨਵੀਂ ਮੁਸੀਬਤ ‘ਚ ਪਾ ਦਿੱਤਾ। ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਸ ਦੀਆਂ ਧਾਰਮਿਕ ਭਾਵਨਾਵਾਂ ‘ਤੇ ਹਮਲਾ ਕੀਤਾ ਗਿਆ ਹੈ। ਫ਼ਿਲਹਾਲ ਪੀੜਤ ਨੇ ਆਈਪੀਐੱਸ ਅਧਿਕਾਰੀ ਦੀ ਮੁਆਫ਼ੀ ਮੰਗਣ ‘ਤੇ ਕੇਸ ਦੀ ਪੈਰਵੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

    ਵਿਦਿਆਰਥੀ ਨੇ ਯੂਪੀ ਦੇ ਮੁੱਖ ਮੰਤਰੀ ਸਣੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਟਵੀਟ ਕਰਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ, ਤਾਂ ਐਤਵਾਰ ਨੂੰ ਬੈਕਫੁੱਟ ਤੇ ਆਗਰਾ ਪੁਲਿਸ ਦੇ ਸਥਾਨਕ ਸੰਸਦ ਨੇ ਵਿੱਚ ਪੈ ਕੇ ਪੀੜਤ ਵਿਦਿਆਰਥੀ ਤੇ ਆਈਪੀਐੱਸ ਵਿਚਕਾਰ ਸਮਝੌਤਾ ਕਰਵਾਇਆ।

    ਜਾਣੋ ਪੂਰਾ ਮਾਮਲਾ :

    ਇਹ ਉਦੋਂ ਵਾਪਰਿਆ ਜਦੋਂ ਆਗਰਾ ਦੇ ਪੱਛਮੀ ਬੰਗਾਲ ਨੈਸ਼ਨਲ ਯੂਨੀਵਰਸਿਟੀ ਆਫ਼ ਜਿਊਰੀਡਿਕਲ ਸਾਇੰਸਜ਼ ਦਾ ਸਿੱਖ ਵਿਦਿਆਰਥੀ ਗੁਰਸਿਮਰ ਸੇਤੀਆ ਸ਼ਾਮ ਕਰੀਬ 7.30 ਵਜੇ ਆਪਣੇ ਦੋਸਤ ਨਾਲ ਏਟੀਐੱਮ ਆਏ। ਸੇਤੀਆ ਨੇ ਟਵਿੱਟਰ ‘ਤੇ ਲਿਖਿਆ ਕਿ ਉਸੇ ਸਮੇਂ ਦੋ ਵਿਅਕਤੀਆਂ ਨੂੰ ਦੇਖ ਕੇ ਪੁਲਿਸ ਨੇ ਸਾਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਏਐੱਸਪੀ ਸੌਰਭ ਦੀਕਸ਼ਿਤ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।

    ਜਦੋਂ ਉਸ ਨੇ ਆਈਡੀ ਬਾਰੇ ਪੁੱਛਿਆ ਤੇ ਉਸ ਨੇ ਇਹ ਵੇਖਿਆ ਕਿ ਉਹ ਸਿੱਖ ਹੈ, ਤਾਂ ਉਸ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਵਾਲਾਂ ਫੜ ਕੇ ਸਰੀਰਕ ਸ਼ੋਸ਼ਣ ਕੀਤਾ। ਸੇਤੀਆ ਦਾ ਦੋਸ਼ ਹੈ ਕਿ ਉਸ ਦੇ ਦੋਸਤ ‘ਤੇ ਵੀ ਪੁਲਿਸ ਨੇ ਹਮਲਾ ਕੀਤਾ ਸੀ।

    ਗੁਰਸਿਮਰ ਸੇਤੀਆ ਨੇ ਇਸ ਘਟਨਾ ਬਾਰੇ ਸ਼ਿਕਾਇਤ ਕੀਤੀ ਤੇ ਸੀਐੱਮ ਯੋਗੀ ਆਦਿੱਤਿਆਨਾਥ ਤੇ ਯੂਪੀ ਪੁਲਿਸ ਤੋਂ ਟਵਿੱਟਰ ‘ਤੇ ਕਾਰਵਾਈ ਦੀ ਮੰਗ ਕੀਤੀ ਕਿ ਉਸ ਦਾ ਬੁਰੀ ਤਰ੍ਹਾਂ ਬੇਇੱਜ਼ਤੀ ਕੀਤੀ ਗਈ ਤੇ ਧਾਰਮਿਕ ਭਾਵਨਾਵਾਂ ਤੋਂ ਡੂੰਘੀ ਠੇਸ ਪਹੁੰਚਾਈ ਗਈ। ਪੀੜਤ ਨੇ ਪੀਐੱਮਓ ਨੂੰ ਵੀ ਟੈਗ ਕੀਤਾ ਸੀ। ਗੁਰਸਿਮਰ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ।

    ਉੱਧਰ , ਐਤਵਾਰ ਦੇਰ ਰਾਤ ਦੋਸ਼ੀ ਆਈਪੀਐੱਸ ਸੌਰਭ ਦੀਕਸ਼ਿਤ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਝਗੜੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਆਗਰਾ ਪੁਲਿਸ ਦੇ ਟਵੀਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਕਿ ਸੀਨੀਅਰ ਪੁਲਿਸ ਅਧਿਕਾਰੀ ਦੁਆਰਾ ਜਾਂਚ ਕੀਤੀ ਜਾ ਰਹੀ ਹੈ।

    ਇਸ ਘਟਨਾ ਦੇ ਮੀਡੀਆ ਵਿੱਚ ਜ਼ੋਰ-ਸ਼ੋਰ ਨਾਲ ਚਰਚਾ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਆਗਰਾ ਦੇ ਆਈਜੀ ਨੂੰ ਫ਼ੋਨ ਕਰਕੇ ਪੂਰੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

    ਆਈਜੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਕਰਨ ਦੇ ਦੋਸ਼ ਕਾਰਗਰ ਕਾਰਵਾਈ ਕਰਨਗੇ। ਆਈਜੀ ਦੇ ਨਿਰਦੇਸ਼ਾਂ ‘ਤੇ ਐੱਸਐੱਸਪੀ ਆਗਰਾ ਬਬਲੂ ਕੁਮਾਰ ਨੇ ਕੇਸ ਦਾ ਨਿਬੇੜਾ ਕਰਨ ਲਈ ਮੋਰਚਾ ਸੰਭਾਲ ਲਿਆ। ਐਤਵਾਰ ਨੂੰ ਉਸ ਨੇ ਸਥਾਨਕ ਭਾਜਪਾ ਸੰਸਦ ਮੈਂਬਰ ਐੱਸਪੀ ਸਿੰਘ ਬਘੇਲ ਦੀ ਵਿਚੋਲਗੀ ਵਿੱਚ ਦੋਵਾਂ ਧਿਰਾਂ ਨੂੰ ਬੁਲਾਇਆ ਤੇ ਸਮਝੌਤੇ ‘ਤੇ ਗੱਲਬਾਤ ਕੀਤੀ।

    ਐਤਵਾਰ ਨੂੰ ਗੁਰਸਿਮਰ ਨੇ ਇੱਕ ਹੋਰ ਲੰਬੀ ਅਤੇ ਚੌੜੀ ਟਵੀਟ ਸਾਂਝੀ ਕੀਤੀ ਤੇ ਦੋਸ਼ੀ ਆਈਪੀਐੱਸ ਨਾਲ ਜੁੜੇ ਪੂਰੇ ਮਾਮਲੇ ਤੇ ਕੇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਜਿਸ ‘ਚ ਇਹ ਕਿਹਾ ਗਿਆ ਕਿ ਆਈਪੀਐਸ ਸੌਰਭ ਦੀਕਸ਼ਿਤ ਨੇ ਇਸ ਘਟਨਾ ਲਈ ਮੁਆਫ਼ੀ ਦੀ ਪੇਸ਼ਕਸ਼ ਕਰਦਿਆਂ ਉਸ ਨੂੰ ਅਜਿਹਾ ਕੰਮ ਕਦੇ ਨਾ ਕਰਨ ਦਾ ਭਰੋਸਾ ਦਿੱਤਾ। ਗੁਰਸਿਮਰ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਨੂੰ ਮਾਫ ਕਰ ਦਿੱਤਾ ਹੈ ਤੇ ਹੁਣ ਇਸ ਮਾਮਲੇ ਦੀ ਪੈਰਵੀ ਨਹੀਂ ਕਰਨਾ ਚਾਹੁੰਦਾ।

    LEAVE A REPLY

    Please enter your comment!
    Please enter your name here