ਸਿੱਖ ਫਾਰ ਜਸਟਿਸ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ‘ਚ ਮੋਦੀ ਸਰਕਾਰ !

    0
    133

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਖ਼ਾਲਿਸਤਾਨ ਨਾਲ ਜੁੜੇ ਨੌਂ ਵਿਦੇਸ਼ਾਂ ‘ਚ ਰਹਿੰਦੇ ਸਿੱਖਾਂ ‘ਤੇ ਪਾਬੰਦੀ ਲਾਏ ਜਾਣ ਮਗਰੋਂ ਸਿੱਖ ਫਾਰ ਜਸਟਿਸ ਖ਼ਿਲਾਫ਼ ਭਾਰਤ ਸਰਕਾਰ ਵੱਲੋਂ ਇੱਕ ਹੋਰ ਵੱਡੇ ਐਕਸ਼ਨ ਦੀ ਤਿਆਰੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਰੈਫਰੈਂਡਮ 2020 ਦੇ ਨਾਂ ‘ਤੇ ਐੱਸਐੱਫਜੇ ਦੇ ਆਨਲਾਈਨ ਕੰਪੇਨ ‘ਤੇ ਵਾਈਸ ਕਾਲ ਦੀ ਪਛਾਣ ਕਰਕੇ ਬਲੌਕ ਕਰਨ ਦੀ ਤਿਆਰੀ ‘ਚ ਹੈ।

    ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਪਿਛਲੇ ਕੁੱਝ ਮਹੀਨਿਆਂ ‘ਚ ਪੰਜਾਬ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਐੱਸਐੱਫਜੇ ਵੱਲੋਂ ਰੈਂਡਮ ਵਾਈਸ ਕਾਲ ਕੀਤੀ ਜਾ ਰਹੀ ਹੈ। ਇਸ ਦੇ ਜ਼ਰੀਏ ਖਾਲਿਸਤਾਨ ਸੰਬੰਧੀ ਸਮਰਥਨ ਮੰਗਿਆ ਜਾ ਰਿਹਾ ਹੈ।

    ਇਸ ਦੇ ਨਾਲ ਹੀ ਸਿੱਖ ਫਾਰ ਜਸਟਿਸ ਭਾਰਤ ਨੂੰ ਅਸਥਿਰ ਕਰਨ ਲਈ ਵੱਡੀ ਸਾਜ਼ਿਸ਼ ਰਚਣ ‘ਚ ਲੱਗਾ ਹੋਇਆ ਹੈ। ਪਾਕਿਸਤਾਨ ਦੀ ਆਈਐੱਸਆਈ ਨੇ ਐੱਸਐੱਫਜੇ ਨਾਲ ਹੱਥ ਮਿਲਾਇਆ ਹੈ। ਸੂਤਰਾਂ ਮੁਤਾਬਕ ਆਈਐੱਸਆਈ ਲੰਮੇ ਸਮੇਂ ਤੋਂ ਆਪਰੇਸ਼ਨ ਕੇ-2 ‘ਤੇ ਕੰਮ ਕਰ ਰਿਹਾ ਹੈ।

    ਇਸ ਦਾ ਮਕਸਦ ਕਸ਼ਮੀਰ ਤੇ ਪੰਜਾਬ ‘ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਨੇ ਐੱਸਐੱਫਜੇ ਲਈ ਜੋ ਸਰਵਿਸ ਪ੍ਰੋਵਾਈਡਰ ਵਾਈਸ ਕਾਲ ਕਰਨ ਦੀ ਸੁਵਿਧਾ ਦੇ ਰਿਹਾ ਹੈ, ਉਸ ਨੂੰ ਪਛਾਣ ਕੇ ਬਲੌਕ ਕਰਨ ਦੀ ਤਿਆਰੀ ਕਰ ਲਈ ਹੈ।

    LEAVE A REPLY

    Please enter your comment!
    Please enter your name here