ਸਿਹਤ ਮੰਤਰੀ ਨੇ ਅਫ਼ਵਾਹਾਂ ਦੀ ਖੋਲੀ ਪੋਲ, ਦੱਸਿਆ ਕਿਵੇਂ ਲੱਗੇਗਾ ਕੋਰੋਨਾ ਟੀਕਾ

    0
    145

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੱਜ ਇਕ ਧਾਰਮਿਕ ਸਮਾਗਮ ਵਿਚ ਤਪਾ ਪੁੱਜੇ ਹੋਏ ਸਨ। ਜਿਥੇ ਸਿਹਤ ਮੰਤਰੀ ਨੇ ਕੋਰੋਨਾ ਵੈਕਸੀਨ ਤੇ ਬੋਲਦੇ ਕਿਹਾ ਕਿ ਪੰਜਾਬ ਦੇ ਨਾਗਰਿਕਾਂ ਨੂੰ ਅਫਵਾਹਾਂ ਬਚਣ ਦੀ ਲੋੜ ਹੈ। ਸਿਹਤ ਵਿਭਾਗ ਵੱਲੋਂ ਪੰਜਾਬ ਅੰਦਰ ਵੈਕਸੀਨ ਸਟੋਰ ਲਈ ਕੋਲਡ ਚੇਨ ਬਣਾਈ ਗਈ ਹੈ। ਜਿਸ ਵਿੱਚ ਰਾਜ ਪੱਧਰ ਤੇ ਇਕ ਬੈਕਿੰਗ ਸਟੋਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁੱਲ 3 ਵੈਕਸੀਨ ਸਟੋਰ ਹੁਸ਼ਿਆਰਪੁਰ, ਅੰਮ੍ਰਿਤਸਰ ਸਾਹਿਬ ਅਤੇ ਫਿਰੋਜ਼ਪੁਰ ਵਿਚ ਬਣਾਏ ਗਏ ਹਨ। ਪੰਜਾਬ ਦੇ 22 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ,127 ਐੱਸ.ਟੀ.ਐੱਸ ਅਤੇ ਸੀ.ਐਸ.ਸੀ ਸੈਂਟਰਾਂ ਵਿੱਚ ਕੋਰੋਨਾ ਵੈਕਸਿੰਗ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। 529 ਵੈਕਸਿੰਗ ਲਗਾਈ ਜਾਣੀ ਹੈ। ਜਿਸ ਦੀ ਰਿਹਾਸਲ ਕਰ ਚੁੱਕੀਆਂ ਜਿਸ ਵਿਚ ਲੁਧਿਆਣਾ, ਨਵਾਂਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕਰ ਚੁੱਕੇ ਹਨ।

    ਕੋਰੋਨਾ ਵੈਕਸਿੰਗ ਲਾਉਣ ਤੇ ਉਨ੍ਹਾਂ ਬੋਲਦਿਆਂ ਕਿਹਾ ਕਿ ਕੈਟਾਗਿਰੀਆਂ ਰਾਹੀਂ ਕੋਰੋਨਾ ਵੈਕਸੀਨ ਲਾਈ ਜਾਵੇਗੀ। ਸਭ ਤੋਂ ਪਹਿਲਾਂ ਇਹ ਵੈਕਸੀਨ ਮੈਡੀਕਲ ਸਟਾਫ਼ ਦੇ ਮੁਲਾਜ਼ਮਾਂ ਤੇ ਲਈ ਜਾਵੇਗੀ। ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਪੁਲੀਸ ਮੁਲਾਜ਼ਮਾਂ ਤੇ ਇਹ ਵੈਕਸੀਨ ਲਾਈ ਜਾਵੇਗੀ। 50 ਤੋਂ 70 ਸਾਲ ਤੋਂ ਵੱਧ ਵਿਅਕਤੀਆਂ ਅਤੇ ਸ਼ੂਗਰ,ਬਲੱਡ ਪ੍ਰੈਸ਼ਰ ਸਮੇਤ ਪੀੜ੍ਹਤ ਵਿਅਕਤੀਆਂ ਦੇ ਇਹ ਵੈਕਸਿੰਗ ਲਾਈ ਜਾਵੇਗੀ।ਚੌਥੀ ਕੈਟਾਗਰੀ ਵਿਚ ਨਿਰੋਗ ਵਿਅਕਤੀਆਂ ਨੂੰ ਵੀ ਲਿਆਂਦਾ ਜਾਵੇਗਾ।

    ਕੋਰੋਨਾ ਵੈਕਸੀਨ ਅਫਵਾਹਾਂ ਤੇ ਉਨ੍ਹਾਂ ਬੋਲਦੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਇਕ ਸਾਲ ਦੀ ਸਖ਼ਤ ਮਿਹਨਤ ਨਾਲ ਸਾਇੰਸਟਿਸਟਾ ਅਤੇ ਡਾਕਟਰਾਂ ਨੇ ਕੋਰੋਨਾ ਵੈਕਸੀਨ ਤਿਆਰ ਕੀਤੀ ਹੈ। ਉਸ ਤੇ ਸਾਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ।ਕੋਰੋਨਾ ਵੈਕਸੀਨ ਲਈ ਪੰਜਾਬ ਸਿਹਤ ਵਿਭਾਗ ਵੱਲੋਂ ਇਕ ਐਕਸਪਰਟ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਜਿਸ ਵਿੱਚ ਪੀ.ਜੀ.ਆਈ ਦੇ ਡਾਇਰੈਕਟਰ ਡਾ. ਤਲਵਾਰ ਅਤੇ ਏਮਸ ਦੇ ਡਾਕਟਰਾਂ ਸਮੇਤ ਹੋਰ ਡਾਕਟਰ ਸ਼ਾਮਲ ਹਨ। ਜੋ ਦਿਨ ਪ੍ਰਤੀ ਦਿਨ ਇਸ ਦੀ ਮੋਨੀਟਰਿੰਗ ਕਰਦੇ ਹਨ।

    ਕਿਸਾਨੀ ਬਿੱਲਾਂ ਤੇ ਬੋਲਦਿਆਂ ਕਿਹਾ ਕਿ ਕਿਸਾਨੀ ਬਿੱਲਾਂ ਤੇ ਮੋਦੀ ਦਾ ਅਸਲੀ ਚਿਹਰਾ ਸਾਹਮਣੇ ਆਇਆ ਹੈ। “ਮੋਦੀ ਕਿਸਾਨ ਵਿਰੋਧੀ” ਹੈ। ਮੋਦੀ ਕਿਸਾਨਾਂ,ਮਜ਼ਦੂਰਾਂ,ਆੜਤੀਆਂ ਅਤੇ ਛੋਟੇ ਦੁਕਾਨਦਾਰਾਂ ਦਾ ਵਿਰੋਧੀ ਹੈ। ਮੋਦੀ ਨੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਹਿੰਦੁਸਤਾਨ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਕਿਸਾਨੀ ਅੰਦੋਲਨ ਨੂੰ ਪੁਰੀ ਹਮਾਇਤ ਕਰਦੇ ਹਨ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਕੀਤੇ ਵਿਕਾਸ ਕਾਰਜਾਂ ਦੇ ਆਧਾਰ ਤੇ 100 ਪ੍ਰੀਸ਼ਤ ਨਗਰ ਕੌਂਸਲ ਚੋਣਾਂ ਦੇ ਉਮੀਦਵਾਰ ਪਾਰਟੀ ਦੇ ਨਿਸ਼ਾਨ ਤੇ ਜਿੱਤ ਪ੍ਰਾਪਤ ਕਰਨਗੇ।

    LEAVE A REPLY

    Please enter your comment!
    Please enter your name here