ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਭੁੱਖ ਹੜਤਾਲ ਗਿਆਰਵੇਂ ਦਿਨ ‘ਚ ਸ਼ਾਮਿਲ :

    0
    136

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਇਸ ਮੌਕੇ ਕੋਵਿਡ-19 ਦੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਅੱਜ ਭੁੱਖ ਹੜਤਾਲ ਗਿਆਰਵੇਂ ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਭੁੱਖ ਹੜਤਾਲ ਵਿੱਚ ਬਲਜੀਤ ਸਿੰਘ, ਕੁਲਦੀਪ ਸਿੰਘ, ਇਦੰਰਜੀਤ ਸਿੰਘ, ਜਸਪ੍ਰੀਤ ਸਿੰਘ ਭੁੱਖ ਹੜਤਾਲ ਵਿੱਚ ਭਾਗ ਲਿਆ ਤੋਂ ਇਸ ਮੌਕੇ ਇਹਨਾਂ ਹਮਾਇਤ ਤੇ ਰਮਨਦੀਪ, ਪੂਨਮ ਪ੍ਰੀਤ, ਰੇਨੂੰ ਰਾਣੀ, ਆਸ਼ਾ ਰਾਣੀ, ਇੰਦਰਜੀਤ ਸਿੰਘ, ਰਣਯੋਧ ਸਿੰਘ, ਲਖਵੀਰ ਸਿੰਘ, ਹਾਜ਼ਿਰ ਰਹੇ। ਇਸ ਮੌਕੇ ਸਘੰਰਸ਼ ਕਮੇਟੀ ਵਲੋਂ ਸੂਬਾ ਕਮੇਟੀ ਰਮਯੋਧ ਸਿੰਘ ਕਿ ਡਾਇਰੈਕਟਰ ਸਿਹਤ, ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਨੂੰ ਪਹਿਲਾ ਵੀ ਐੱਸ.ਐੱਮ.ਓਜ਼, ਅਤੇ ਸਿਵਲ ਸਰਜਨ ਰਾਹੀ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਤੇ ਪੰਜਾਬ ਸਰਕਾਰ ਵਲੋਂ ਇਸ ਤੇ ਕਈ ਵੀ ਧਿਆਨ ਨਹੀ ਦਿੱਤਾ ਗਿਆ। ਜੇਕਰ ਪੰਜਾਬ ਸਰਕਾਰ ਨੇ ਇਹ ਮੰਗਾਂ ਨਾ ਮੰਨੀਆਂ ਤੇ ਮੁਲਾਜ਼ਮਾਂ ਵਿੱਚ ਦਿਨ ਪ੍ਰਤੀ ਦਿਨ ਰੋਹ ਵੱਧ ਰਿਹੈ ਹੈ ਤੇ ਇਹ ਭੁੱਖ ਹੜਤਾਲ ਪੰਜਾਬ ਸਰਕਾਰ ਦੀ ਅਰਥੀ ਵਿੱਚ ਕਿੱਲ ਸਾਬਿਤ ਹੋਵੇਗੀ। ਇਸ ਕਰਕੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਰੋਸ ਦੇ ਤੌਰ ‘ਤੇ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਦੀਆਂ ਮਾਰੂ ਨੀਤੀਆ ਦਾ ਸਿਹਤ ਕਾਮੇ ਡੱਟ ਕੇ ਵਿਰੋਧ ਕਰਨਗੇ, ਤੇ ਸਿਹਤ ਕਾਮੇ ਨਪੀੜਨ ਵਾਲੀਆਂ ਨੀਤੀਆ ਨੂੰ ਲਾਗੂ ਨਹੀ ਕਰਨ ਦੇਣਗੇ।

    ਸੰਘਰਸ਼ ਕਮੇਟੀ ਵਲੋਂ ਐੱਨ.ਐੱਚ.ਐੱਮ. ਅਤੇ 2211 ਅਤੇ ਠੇਕੇ ਅਧਾਰਿਤ ਕਾਮਿਆਂ ਨੂੰ ਪੱਕਾ ਕਰਨ ਅਤੇ ਨਵ-ਨਿਯੁਕਤ ਕਾਮਿਆਂ ਦਾ ਪ੍ਰਵੇਸ਼ਨ ਪੀਰੀਅਡ ਦੋ ਸਾਲ ਕਰਨ ਅਤੇ ਸਮੁੱਚੇ ਮਲਟੀਪਰਪਜ਼ ਕੇਡਰ ਨੂੰ ਕੋਵਿਡ-19 ਦੌਰਾਨ ਕੀਤੇ ਕੰਮ ਬਦਲੇ ਸ਼ਪੈਸ਼ਲ ਇੰਕਰੀਮੈਟ ਦਿੱਤਾ ਜਾਵੇ ਆਉਟ ਸੋਰਜਸਿਗ ਵਾਲੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਦੇਣ ਤੱਕ ਲਗਤਾਰ ਸੰਘਰਸ਼ ਕੀਤਾ ਜਾਵੇਗਾ। ਸੂਬਾ ਕਮੇਟੀ ਮੈਂਬਰ ਨੇ ਦੱਸਿਆ ਕਿ ਅੱਜ ਤੋਂ ਰੋਜ਼ ਲਗਾਤਾਰ ਪੰਜ ਸਾਥੀ ਜ਼ਿਲ੍ਹਾ ਹੈਡਕੁਆਟਰ ਤੇ ਭੁੱਖ ਹੜਤਾਲ ਤੇ ਬੈਠਿਆ ਕਰਨਗੇ ਜੇਕਰ ਸਰਕਾਰ ਨੇ ਸਿਹਤ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ 7 ਅਗਸਤ 2020 ਨੂੰ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਭਰਤਾਰੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਾਡਾ ਸਾਥ ਦੇਣ ਕਿਉਂਕਿ ਇਸ ਸਮੇਂ ਪੰਜਾਬ ਦਾ ਕੋਈ ਮੁਲਾਜ਼ਮ ਇਕੱਲਾ ਸੰਘਰਸ਼ ਨਹੀ ਲੜ ਸਕਦਾ ਤੇ ਸਾਂਝੇ ਮੰਚ ਤੇ ਇਕੱਠਿਆ ਹੋ ਕੇ ਹੀ ਲੜਾਈ ਲੜੀ ਜਾ ਸਕਦੀ ਹੈ।

    LEAVE A REPLY

    Please enter your comment!
    Please enter your name here