ਸਿਹਤ ਅਧਿਕਾਰੀਆਂ ਦੀ ਪਹੁੰਚ ਤੋਂ ਦੂਰ ਵਿਦੇਸ਼ ਤੋਂ ਆਏ 335 ਵਿਅਕਤੀ!

    0
    127

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਸਿਮਰਨ)

    ਚੰਡੀਗੜ੍ਹ:  ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਤੱਕ ਇਹ ਵਾਇਰਸ 103 ਦੇਸ਼ਾਂ ਨੂੰ ਆਪਣੀ ਚਪੇਟ ‘ਚ ਲੈ ਚੁੱਕਾ ਹੈ। ਅਜਿਹੇ ‘ਚ ਕਿਆਸ ਲਗਾਏ ਜਾ ਰਹੇ ਨੇ ਵਿਦੇਸ਼ਾਂ ‘ਚ ਆਉਣ ਵਾਲੇ ਲੋਕਾਂ ‘ਚ ਕਰੋਨਾ ਦੇ ਲੱਛਣ ਜ਼ਿਆਦਾ ਪਾਏ ਜਾ ਰਹੇ ਹਨ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ‘ਚ ਵੀ ਕਈ ਸ਼ੱਕੀ ਮਰੀਜ਼ ਪਾਏ ਗਏ ਨੇ, ਪਰ ਉਹ ਲੋਕ ਨੇ ਜੋ ਵਿਦੇਸ਼ਾਂ ਤੋਂ ਆਏ ਹਨ।

    ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲਿਟਨ ਮੁਤਾਬਕ ਪੰਜਾਬ ਦੇ ਵੱਖ-ਵੱਖ ਹਵਾਈ ਅੱਡਿਆਂ ‘ਤੇ ਹੁਣ ਤੱਕ 6692 ਯਾਤਰੀ ਪੰਜਾਬ ਆਏ ਹਨ। ਪੀੜਤ ਦੇਸ਼ਾਂ ਵਿੱਚੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ 14 ਦਿਨ ਅਬਜ਼ਰਵੇਸ਼ਨ ਵਿੱਚ ਰੱਖਿਆ ਜਾਂਦਾ ਹੈ,ਪਰ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਕੁੱਲ਼੍ਹ ਪੰਜਾਬ ਆਏ 6692 ਯਾਤਰੀਆਂ ਵਿੱਚੋਂ ਕੇਵਲ 6011 ਯਾਤਰੀ ਹੀ ਮਿਲੇ ਸਨ।

    ਇਸ ਬੁਲਿਟਨ ‘ਚ ਇਹ ਵੀ ਸਾਫ ਕੀਤਾ ਗਿਆ ਹੈ ਕਿ 335 ਲੋਕ ਅਜਿਹੇ ਵੀ ਨੇ ਜੋ ਸਿਹਤ ਅਧਿਕਾਰੀਆਂ ਦੀ ਪਹੁੰਚ ਤੋਂ ਦੂਰ ਹਨ। ਕੌਣ ਨੇ ਉਹ ਲੋਕ, ਉਹਨਾਂ ਦੀ ਸਕਰੀਨਿੰਗ ਹੋਈ ਜਾ ਨਹੀਂ, ਕੋਈ ਸ਼ੱਕੀ ਮਰੀਜ਼ ਹੈ ਜਾ ਨਹੀਂ ਇਸ ਬਾਰੇ ‘ਚ ਇਹ ਰਿਪੋਰਟ ਕੁਝ ਸਾਫ਼ ਨਹੀ ਕਰਦੀ।

    ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ‘ਚ ਵੀ ਇੱਕ ਮਰੀਜ਼ ਦੀ ਪੁਸ਼ਟੀ ਹੋ ਚੁੱਕੀ ਹੈ। ਅੰਮ੍ਰਿਤਸਰ ਏਅਰਪੋਰਟ ‘ਤੇ ਇੱਕ ਵਿਅਕਤੀ ‘ਚ ਜਾਂਚ ਦੌਰਾਨ ਲੱਛਣ ਪਾਏ ਗਏ ਸਨ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

    ਇੱਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਕੋਵੀਡ -19 ਤੋਂ ਵਿਸ਼ਵ ਪੱਧਰ ‘ਤੇ 4,900ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 135,165 ਦੇ ਕਰੀਬ ਲੋਕ ਸੰਕਰਮਿਤ ਹੋਏ ਹਨ। ਚੀਨ ‘ਚ 3,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾਵਾਇਰਸ ਤੋਂ 68,000 ਤੋਂ ਵੱਧ ਲੋਕ ਠੀਕ ਹੋਏ ਹਨ।

    ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊਐੱਚਓਨੇ ਦੁਨੀਆ ਭਰ ‘ਚ ਕਰੋਨਾਵਾਇਰਸ ਨੂੰ ਮਹਾਂਮਾਰੀ ਐਲਾਨ ਕਰ ਦਿੱਤਾ ਹੈ।

    ਕੋਰੋਨਾਵਾਇਰਸ ਦੇ ਲੱਛਣ: ਕੋਰੋਨਾਵਾਇਰਸ ‘ਚ ਪਹਿਲਾ ਬੁਖਾਰ ਹੁੰਦਾ ਹੈ। ਇਸ ਤੋਂ ਬਾਅਦ ਸੁੱਕੀ ਖੰਘ ਅਤੇ ਜ਼ੁਕਾਮ, ਸਾਹ ਲੈਣ ‘ਚ ਪਰੇਸ਼ਾਨੀ ਹੁੰਦੀ ਹੈ।

    ਕੋਰੋਨਾਵਾਇਰਸ ਤੋਂ ਬਚਣ ਲਈ ਸਾਵਧਾਨੀਆਂ:
    1. ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
    2. ਹੱਥਾਂ ਨੂੰ ਵਾਰ-ਵਾਰ ਸਾਬੁਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
    3. ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
    4. ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।

    LEAVE A REPLY

    Please enter your comment!
    Please enter your name here