ਸਿਵਲ ਹਸਪਤਾਲ ਨੂੰ ਮੋਟਰ ਸਾਈਕਲ ਐਮਬੂਲੈਂਸ ਅਤੇ ਕੋਰੋਨਾ ਵਾਰੀਅਰ ਲਈ 500 ਪੀ.ਪੀ.ਈ ਕਿਟਸ ਭੇਂਟ

    0
    123

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੀਰੋ ਮੋਟਰ ਕਾਰਪੋ ਲਿਮਟਿਡ ਵਲੋਂ ਸੀ.ਐਸ.ਆਰ. ਗਤੀਵਿਧੀਆ ਤਹਿਤ ਮੋਟਰ ਸਾਈਕਲ ਐਮਬੂਲੈਂਸ ਅਤੇ ਕੋਰੋਨਾ ਵਾਰੀਅਰ ਲਈ 500 ਪੀ.ਪੀ.ਈ. ਕਿਟਸ ਕੈਬਨਿਟ ਮੰਤਰੀ ਪੰਜਾਬ ਸ਼ੁੰਦਰ ਸ਼ਾਮ ਅਰੋੜਾ ਰਾਹੀ ਸਿਵਲ ਹਸਪਤਾਲ ਨੂੰ ਭੇਟ ਕੀਤੀਆਂ ਗਈਆਂ। ਇਸ ਮੌਕੇ ਮੀਡੀਆ ਨਾਲ ਜਾਣਕਾਰੀ ਸਾਝੀ ਕਰਦੇ ਹੋਏ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਲਈ ਇਹ ਮਾਣ ਦੀ ਗੱਲ ਹੈ ਜਿਸ ਨੂੰ ਇਹ ਵਲੱਖਣ ਐਮਬੂਲੈਂਸ ਜ਼ਿਲ੍ਹੇ ਨੂੰ ਪ੍ਰਾਪਤ ਹੋਈ ਹੈ। ਜਿਸ ਨਾਲ ਸ਼ਹਿਰ ਦੀਆਂ ਛੋਟੀਆਂ ਗਲੀਆਂ ਵਿੱਚੋ ਐਮਰਜੈਂਸੀ ਸਮੇਂ ਮਰੀਜ਼ ਨੂੰ ਲਿਆਉਣ ਆਸਾਨ ਹੋਵੇਗਾ ਅਤੇ ਇਸ ਨਾਲ ਕਈ ਕੀਮਤੀ ਜਿੰਦਗੀਆੰ ਨੂੰ ਬਚਾਇਆ ਜਾ ਸਕੇਗਾ। ਇਹ ਟੂ ਵੀਲਰ ਐਮਬੂਲੈਂਸ ਫਸਟ ਏਡ, ਐਕਸੀਜਨ ਸਲੰਡਰ, ਅੱਗ ਬਝਾਉ ਯੰਤਰ, ਸਾਇਰਨ ਸਮੇਤ ਜ਼ਰੂਰੀ ਐਮਰਜੈਸੀ ਦਵਾਈਆਂ ਨਾਲ ਲੈਸ ਹੋਵੇਗੀ ਜੋ ਐਮਰਜੈਂਸੀ ਦੇ ਪੂਰੇ ਪੈਰਾਮੀਟਰ ਪੂਰੇ ਕਰਦੀ ਹੈ।

    ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਲੋੜਵੰਦ ਅਤੇ ਸਿਵਲ ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਲਈ ਸਹੂਲਤਾਂ ਵਿੱਚ ਵਾਧਾ ਕਰਦੇ ਹੋਏ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਮੈਡੀਕਲ ਕਾਲਿਜ, ਕੈਂਸਰ ਹਸਪਤਾਲ ਬਣਾਉਣ ਜਾ ਰਹੇ ਹਨ ਜਿਸ ਨਾਲ ਸਿਵਲ ਹਸਪਤਾਲ ਵਿੱਚ ਦਾਖ਼ਿਲ ਮਰੀਜ਼ਾਂ ਲਈ ਬੈਡ ਦੀ ਗਿਣਤੀ ਵੀ ਵੱਧ ਜਾਵੇਗੀ। ਕੋਰੋਨਾ ਕਾਲ ਵਿੱਚ ਸਿਵਲ ਹਸਪਤਾਲ ਦੀ ਟੀਮ ਨੇ ਸੈਪਲਿੰਗ, ਕੇਸ ਟਰੇਸਿੰਗ ਅਤੇ ਮਰੀਜ਼ਾਂ ਦੀ ਦੇਖ ਭਾਲ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ।

    ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਹੀਰੋ ਮੋਟਰ ਕਾਰਪੋ ਅਤੇ ਡੀ.ਵੀ. ਮੋਟਰ ਵਾਲਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਇਹ ਟੂ ਵੀਲਰ ਐਬੂਲੈਸ ਸ਼ਹਿਰੀ ਖੇਤਰ ਦੇ ਭੀੜ ਅਤੇ ਤੰਗ ਗਲੀਆ ਵਾਲੇ ਮਰੀਜ਼ਾਂ ਨੂੰ ਸਮੇਂ ਸਿਰ ਮੈਡੀਕਲ ਹੈਲਪ ਅਤੇ ਸ਼ਹਿਰ ਦੇ ਉਚੇਰੀ ਸਿਹਤ ਸੰਸਥਾ ਵਿੱਚ ਰੈਫਰ ਕਰਨ ਲਈ ਸਹਾਈ ਹੋਣਗੇ ਅਤੇ ਇਸ ਐਮਬੂਲੈਂਸ ਨੂੰ ਚਲਾਉਣ ਲਈ ਅਤੇ ਰੱਖ ਰਖਾਵ ਲਈ ਸਿਵਲ ਹਸਪਤਾਲ ਦੇ ਅਮਲੇ ਨੂੰ ਸਿਖਲਾਈ ਦਿੱਤੀ ਜਾਵੇਗੀ।

    ਇਸ ਮੌਕੇ ਇਮਪ੍ਰੂਵਮੈਂਟ ਟ੍ਰਰੱਸਟ ਦੇ ਚੈਅਰਮੈਨ ਰਕੇਸ਼ ਮਰਵਾਹਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਡਾ. ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅਰੁਣ ਵਰਮਾ, ਡਾ. ਜਸਵਿੰਦਰ ਸਿੰਘ ਇ. ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਡਾ ਸਵਾਤੀ, ਸਹਾਇਕ ਮਨੇਜਰ ਡਾ.ਸ਼ਿਪਰਾ ਧੀਮਾਨ ਤੋਂ ਇਲਾਵਾ ਹੀਰੋ ਮੋਟਰ ਤੋਂ ਅਸ਼ੀਸ ਰਾਠੀ, ਦੀਪਕ ਰਾਜਪੂਤ, ਡੀ.ਵੀ. ਮੋਟਰ ਤੋਂ ਦਿਨੇਸ਼ ਕੋਸ਼ਿਲ , ਨਰੇਸ਼ ਚੱਡਾ, ਰਜਿੰਦਰ ਠਾਕਰ, ਚੀਫ ਫਾਰਮਾਸਿਸਟ ਜਤਿੰਦਰਪਾਲ ਸਿੰਘ ਆਦਿ ਹਾਜ਼ਿਰ ਸਨ।

    LEAVE A REPLY

    Please enter your comment!
    Please enter your name here