ਸਿਲੇਬਸ ਦੇ ਬਾਹਰੋਂ ਆਇਆ ਸੀਬੀਐੱਸਈ ਸਾਇੰਸ ਦਾ ਪੇਪਰ, ਪ੍ਰੀਖਿਆ ਕੇਂਦਰ ‘ਚੋਂ ਰੋਂਦੇ ਬਾਹਰ ਨਿਕਲੇ ਵਿਦਿਆਰਥੀ

    0
    227

    ਹੁਸ਼ਿਆਰਪੁਰ (ਜਨਗਾਥਾ ਟਾਈਮਜ਼ ) ਵਿਦਿਆਰਥੀਆਂ ਨੇ ਦੱਸਿਆ ਕਿ ਪੇਪਰ ਬਹੁਤ ਪੇਚੀਦਾ ਸੀ। ਬਹੁਤ ਸਵਾਲ ਅਜਿਹੇ ਸਨ ਜਿਨ੍ਹਾਂ ਨੂੰ ਸਮਝਣ ਲਈ ਕਈ ਕਈ ਵਾਰ ਪੜ੍ਹਨਾ ਪਿਆ। ਪ੍ਰੀਖਿਆ ਦੇ ਕੇ ਬਾਹਰ ਆਏ ਵਿਦਿਆਰਥੀ ਇਕ ਦੂਜੇ ਨੂੰ ਇਹ ਪੁੱਛਦੇ ਦੇਖੇ ਗਏ ਕਿ ਇਸ ਸਵਾਲ ਦਾ ਜਵਾਬ ਕੀ ਲਿਖਿਆ ?
    ਸੀਬੀਐੱਸਈ ਦਾ ਪੇਪਰ ਅੱਜ ਸੀ ਜਿਸ ਵਿਚ 17 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ I ਜ਼ਿਆਦਾਤਰ ਪੇਪਰ ਸਿਲੇਬਸ ਤੋਂ ਬਾਹਰ ਹੋਣ ਕਰਕੇ ਵਿਦਿਆਰਥੀ ਕੇਂਦਰਾਂ ਵਿਚੋਂ ਰੋਂਦੇ ਬਾਹਰ ਨਿਕਲੇ I
    ਵਿਦਿਆਰਥਣ ਸੋਨਾਕਸ਼ੀ ਮੁਤਾਬਕ ਐਨਸੀਆਰਟੀ ਤੋਂ ਪ੍ਰਸ਼ਨ ਨਹੀਂ ਸਨ। ਉਸ ਨੇ ਪੇਪਰ ਦੀ ਪੂਰੀ ਤਿਆਰੀ ਕੀਤੀ ਹੋਈ ਸੀ ਪਰ ਤਿਆਰ ਕੀਤੇ ਪ੍ਰਸ਼ਨਾਂ ਵਿਚੋਂ ਬਹੁਤ ਜ਼ਿਆਦਾ ਪ੍ਰਸ਼ਨ ਆਏ ਹੀ ਨਹੀਂ ਜਿਸ ਕਾਰਨ ਉਹ ਨਿਰਾਸ਼ ਹੈ।

    LEAVE A REPLY

    Please enter your comment!
    Please enter your name here