ਸਾਰੀ ਪੁਲਿਸ ‘ਮੈਂ ਕਾਤਲ ਹਾਂ’ ਦੀ ਨੇਮ ਪਲੇਟ ਲਗਾਏ : ਡਾ. ਸੋਨੀਆ

    0
    152

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਲੋਕਾਂ ਦੀ ਰੱਖਿਆਂ ਕਰਨ ਲਈ ਤਾਇਨਾਤ ਪੁਲਿਸ ਦੇ ਇੱਕ ਮੁਲਾਜ਼ਿਮ ਵਲੋਂ ਜ਼ਿਲ੍ਹਾ ਕਪੂਰਥਲਾ ਵਿੱਚ ਉੱਘੇ ਕਬੱਡੀ ਖਿਡਾਰੀ ਭਲਵਾਨ ਅਰਵਿੰਦਰਜੀਤ ਸਿੰਘ ਨੂੰ ਗੋਲੀ ਨਾਲ ਮਾਰ ਕੇ ਮਨੁੱਖਤਾ ਦਾ ਘਾਣ ਕੀਤਾ ਹੈ। ਦੋਸ਼ੀ ਪੁਲਿਸ ਮੁਲਾਜ਼ਿਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਇੰਡੀਅਨ ਓਵਰਸੀਜ ਕਾਂਗਰਸ ਯ੍ਰੂਥ ਮਹਿਲਾ ਵਿੰਗ ਦੀ ਪ੍ਰਧਾਨ ਡਾ. ਸੋਨੀਆ ਨੇ ਪ੍ਰਭਾਵਿਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਭਾਵਿਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ।

    ਡਾ. ਸੋਨੀਆ ਨੇ ਕਿਹਾ ਕਿ ਅਜਿਹਾ ਕਤਲ ਕਰਨ ਵਾਲੇ ਦੋਸ਼ੀ ਪੁਲਿਸ ਮੁਲਾਜ਼ਿਮ ਨੂੰ ਫਾਹੇ ਟੰਗਿਆ ਜਾਣਾ ਚਾਹੀਦਾ ਹੈ। ਡਾ. ਸੋਨੀਆ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਰਖਵਾਲੀ ਲਈ ਹੈ, ਨਾ ਕਿ ਲੋਕਾਂ ਨੂੰ ਮਾਰਨ ਲਈ। ਪ੍ਰੰਤੂ ਦੇਸ਼-ਵਿਦੇਸ਼ ਵਿੱਚ ਪ੍ਰਸਿੱਧ ਖਿਡਾਰੀ ਭਲਵਾਨ ਅਰਵਿੰਦਰਜੀਤ ਸਿੰਘ ਨੂੰ ਗੋਲੀ ਮਾਰ ਕੇ ਮਾਰਨ ਨਾਲ ਪੁਲਿਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੁਲਿਸ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਵਿਖੇ ਇੱਕ ਨਿਹੰਗ ਸਿੰਘ ਵਲੋਂ ਪੁਲਿਸ ਮੁਲਾਜ਼ਿਮ ਏ.ਐੱਸ.ਆਈ. ਹਰਜੀਤ ਸਿੰਘ ਦਾ ਹੱਥ ਵੱਢਣ ਦੀ ਸੂਰਤ ਵਿੱਚ ਸਾਰੀ ਪੁਲਿਸ ਨੇ ‘ਮੈਂ ਹਰਜੀਤ ਸਿੰਘ ਹਾਂ’ ਦੀ ਪਲੇਟ ਲਗਾਈ ਸੀ।

    ਡਾ. ਸੋਨੀਆ ਨੇ ਕਿਹਾ ਹੁਣ ਇੱਕ ਪੁਲਿਸ ਮੁਲਾਜ਼ਿਮ ਖਿਡਾਰੀ ਅਰਵਿੰਦਰਜੀਤ ਸਿੰਘ ਦਾ ਕਾਤਲ ਹੈ, ਇਸ ਲਈ ਸਾਰੀ ਪੁਲਿਸ ‘ਮੈਂ ਕਾਤਲ ਹਾਂ’ ਦੀ ਵੀ ਪਲੇਟ ਲਗਾਏ। ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਸਾਰੀ ਪੁਲੀਸ ਤੇ ਪੰਜਾਬ ਦੇ ਸਾਰੇ ਲੋਕਾ ਨੂੰ ਬ੍ਰਾਬਰ ਰੱਖਣ ਵਾਲੇ ਇੱਕ ਨੇਕ ਦਿੱਲ ਅਫ਼ਸਰ ਹਨ।

    LEAVE A REPLY

    Please enter your comment!
    Please enter your name here