ਸਾਇੰਸ ਸਿਟੀ ਵਲੋਂ ‘ਰਾਸ਼ਟਰੀ ਯੁਵਾ ਦਿਵਸ’ ਮਨਾਇਆ ਗਿਆ

    0
    140

    ਕਪੂਰਥਲਾ, ਜਨਗਾਥਾ ਟਾਇਮਜ਼: (ਸਿਮਰਨ)

    ‘ਕੌਮੀ ਯੁਵਾ ਦਿਵਸ’ ਦੇ ਮੌਕੇ ‘ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇਕ ਵੈੱਬਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈੱਬਨਾਰ ਵਿਚ 200 ਤੋਂ ਵੱਧ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਹਿੱਸਾ ਲਿਆ। ਡੀ.ਪੀ.ਐਸ ਖਰਬੰਦਾ, ਆਈ.ਏ.ਐਸ. ਵਿਸ਼ੇਸ਼ ਸਕੱਤਰ/ ਡਾਇਰੈਕਟਰ ਖੇਡ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ, ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ।

    ਇਸ ਮੌਕੇ ਉਨ੍ਹਾਂ ਨੇ ਰਾਸ਼ਟਰ ਦੇ ਨਿਰਮਾਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜੇਕਰ ਅੱਜ ਦੇਸ਼ ਨੇ ਵਿਗਿਆਨ, ਤਕਨਾਲੌਜੀ, ਵਿੱਤ, ਸਿਹਤ ਅਤੇ ਖੇਡਾਂ ਵਾਲੇ ਖੇਤਰਾਂ ਵਿਚ ਵਿਕਾਸ ਕਰਨਾ ਹੈ ਤਾਂ ਯੁਵਾ ਸ਼ਕਤੀ ਦੀ ਬਹੁਤ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਉਨਤੀ ਲਈ ਨੌਜਵਾਨਾਂ ਦੀ ਊਰਜਾ, ਰਚਨਾਤਮਿਕਤਾ, ਉਤਸ਼ਾਹ ਅਤੇ ਦ੍ਰਿੜਤਾ ਨੂੰ ਇਸ ਪਾਸੇ ਵੱਲ ਲਗਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਕੋਵਿਡ ਸਮੇਂ ਪੰਜਾਬ ਦੇ 13000 ਯੂਥ ਕਲੱਬਾਂ ਦੇ ਨੌਜਵਾਨਾਂ ਵਲੋਂਂ ਜ਼ਿਲ੍ਹਾ ਪ੍ਰਸਾਸ਼ਕੀ ਵਿਭਾਗਾਂ ਨਾਲ ਮਿਲਕੇ ਆਪਣੇ ਇਲਾਕਿਆਂ ਵਿਚ ਸੈਨੀਟਾਈਜ਼ ਦੇ ਸਪਰੇਅ ਆਦਿ ਕਰਕੇ ਇਕ ਮਿਸਾਲ ਕਾਇਮ ਕੀਤੀ ਗਈ ਹੈ।

    ਇਸ ਮੌਕੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਦੱਸਿਆ ਕਿ ‘ਰਾਸ਼ਟਰੀ ਯੁਵਾ ਦਿਵਸ’, ਜਿਸ ਨੂੰ ਯੁਵਾ ਦਿਵਸ ਵੀ ਕਿਹਾ ਜਾਂਦਾ ਹੈ ਹਰ ਸਾਲ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਵਾਲੇ ਦਿਨ ਮਨਾਇਆ ਜਾਂਦਾ। ਸਵਾਮੀ ਜੀ ਨੂੰ ਵਰਤਮਾਨ ਸਮੇਂ ਦਾ ਪੈਂਗਬੰਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਵਲੋਂ ਵਿਗਿਆਨ ਅਤੇ ਧਰਮ ਵਿਚਕਾਰ ਪਾਈ ਜਾਂਦੀ ਖਾਈ ਨੂੰ ਭਰਨ ਲਈ ਇਕ ਬ੍ਰਿਜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਕਰਕੇ ਹੀ ਪੱਛਮ ਦੇ ਵਿਗਿਆਨੀ ਜਿਵੇਂ ਨਿਊਕਲਸ, ਤੀਸਲਾ ਅਤੇ ਲਾਰਡ ਕੇਵਿਨ ਆਦਿ ਵਲੋਂ ਉਨ੍ਹਾਂ ਨੂੰ ਇਕ ਵਿਗਿਆਨੀ ਦੇ ਤੌਰ ‘ਤੇ ਮੰਨਿਆ ਗਿਆ ਹੈ। ਉਹਨਾਂ ਵਲੋਂ ਵਿਗਿਆਨ ਸੋਚ ਦੇ ਕੀਤੇ ਗਏ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਕੁੱਲ ਜਨਸੰਖਿਆ ਵਿਚ ਵੱਡਾ ਹਿੱਸਾ ਨੌਜਵਾਨਾਂ ਦਾ ਹੈ। ਇਸ ਲਈ ਦੇਸ਼ ਦੇ ਵਿਕਾਸ ਤੇ ਤਰੱਕੀ ਲਈ ਨੌਜਵਾਨ ਵਰਗ ਅਹਿਮ ਭੂਮਿਕਾ ਨਿਭਾਅ ਸਕਦਾ ਹੈ ਅਤੇ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥ ਵਿਚ ਹੈ। ਉਨ੍ਹਾ ਕਿਹਾ ਕਿ ਸਾਇੰਸ ਸਿਟੀ ਨੌਜਵਾਨਾਂ ਨੂੰ ਵਿਗਿਆਨ,ਤਕਨਾਲੌਜੀ ਅਤੇ ਖੋਜਾਂ ਵੱਲ ਉਤਸ਼ਾਹਿਤ ਕਰਨਾ ਲਈ ਸ਼ੁਰੂ ਤੋਂ ਹੀ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਅੱਗੋਂ ਭਵਿੱਖ ਕਿਵੇਂ ਦਾ ਹੋਵੇਗਾ ਇਹ ਸਿਰਫ਼ ਨੌਜਵਾਨ ਹੀ ਤੈਅ ਕਰ ਸਕਦੇ ਹਨ।

    ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ.ਪਰਮਵੀਰ ਸਿੰਘ ਨੇ ਰਾਸ਼ਟਰ ਦੇ ਨਿਰਮਾਣ ਲਈ ਨੌਜਵਾਨ ਸ਼ਕਤੀ ਨੂੰ ਸੇਧ ਦੇਣਾ ਦੇ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਕ ਨੌਜਵਾਨ ਵਰਗ ਕੋਲ ਹੀ ਅਜਿਹੀ ਸ਼ਕਤੀ ਤੇ ਸਮਰੱਥਾ ਹੈ। ਜਿਸ ਨਾਲ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਇਆ ਜਾ ਸਕਦਾ ਹੈ। ਦੇਸ਼ ਨੂੰ ਜਦੋਂ-ਜਦੋਂ ਵੀ ਚੁਣੌਤੀਆਂ ਦਾ ਸਾਹਮਣਾ ਕਰਨ ਪਿਆ, ਨੌਜਾਵਾਨ ਵਰਗ ਕਦੇ ਵੀ ਪਿੱਛੇ ਨਹੀਂ ਹੱਟਿਆ। ਦੇਸ਼ ਦੇ ਨੇਤਾਵਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਯੁਵਾ ਸ਼ਕਤੀ ਦਾ ਪ੍ਰਚਾਰ ਕਰਦਿਆ ਉਨ੍ਹਾਂ ਨੂੰ ਸਹੀ ਅਤੇ ਯੋਗ ਮੌਕੇ ਦਿਵਾਉਣ ਵਿਚ ਆਪਣਾ ਬਣਦਾ ਰੋਲ ਅਦਾ ਕਰਨ। ਦੇਸ਼ ਦੇ ਵਿਕਾਸ, ਸਿੱਖਿਆ ਅਤੇ ਸ਼ਾਤੀ ਦੇ ਲਈ ਨੌਜਵਾਨ ਵਰਗ ਤੋਂ ਬਹੁਤ ਉਮੀਦਾਂ ਹਨ।

    ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਦੇਸ਼ ਦੇ ਆਰਥਿਕ ਵਿਕਾਸ ਤੇ ਤਰੱਕੀ ਲਈ ਨੌਜਵਾਨ ਇਕ ਕੁੰਜੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦਾ ਸਸ਼ਕਤੀ ਕਰਨ ਇਕ ਅਜਿਹੀ ਊਰਜਾ ਹੈ ਜੋ ਦੇਸ਼ ਨੂੰ ਸਫ਼ਲ ਤੇ ਖੁਸ਼ਹਾਲ ਬਣਾ ਸਕਦੀ ਹੈ। ਦੇਸ਼ ਦਾ ਭਵਿੱਖ ਆਉਣੀਆਂ ਵਾਲੀਆਂ ਪੀੜੀਆਂ ਦੇ ਹੱਥ ਵਿਚ ਹੈ।

    LEAVE A REPLY

    Please enter your comment!
    Please enter your name here