ਸਾਇੰਸ ਸਿਟੀ ਵਲੋਂ ਕੌਮਾਂਤਰੀ ਯੋਗਾ ਦਿਵਸ ਤੇ ਦੋ ਦਿਨਾਂ ਆਨ ਲਾਇਨ ਵਰਕਸ਼ਾਪ ਦਾ ਆਯੋਜਨ

    0
    138

    ਹੁਸ਼ਿਆਰਪੁਰ . ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਯੋਗਾ ਦਿਵਸ *ਤੇ ਦੋ ਦਿਨਾਂ ਆਨਲਾਇਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਰਨਲ ਸੇਵਾ ਸਿੰਘ ਇਸ ਮੌਕੇ ਮਾਹਿਰ ਮਹਿਮਾਨ ਦੇ ਤੌਰ *ਤੇ ਹਾਜ਼ਰ ਹੋਏ। ਇਸ ਪ੍ਰੋਗਰਾਮ ਦਾ ਉਦੇਸ਼ ਉਸ ਸੰਪੂਰਨ ਪਹੁੰਚ ਦਾ ਗਿਆਨ ਹਾਂਸਲ ਕਰਨਾ ਹੈ, ਜਿਸ ਨਾਲ ਇਕੋ ਸਮੇਂ ਸਾਡਾ ਤਨ,ਮਨ ਅਤੇ ਆਤਮਾ ਤੰਦਰੁਸਤ ਤੇ ਸ਼ਾਤ ਹੋਵੇ। ਵਰਕਸ਼ਾਪ ਦੀ ਸ਼ੁਰੂਆਤ ਸਰੀਰ ਨੂੰ ਗਰਮ ਕਰਨ ਅਤੇ ਲਚਕ ਪੈਦਾ ਕਰਨ ਵਾਲੇ ਅਸਾਣਾ ਨਾਲ ਹੋਈ। ਇਸ ਤੋਂ ਬਾਅਦ ਪਦਮ ਆਸਣ,ਸੁਖ ਆਸਣ, ਤਾਦਸਣਾ ਅਤੇ ਭੁਜੰਗ ਅਸਾਣ ਆਦਿ ਕਰਵਾਏ ਗਏ। ਇਸ ਮੌਕੇ ਕਰਨਲ ਸੇਵਾ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਰੋਜ਼ਾਨਾਂ 5 ਤੋਂ 10 ਮਿੰਟ ਲਗਾਤਾਰ ਯੋਗ ਅਸਾਣ ਕਰਨ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਤਨਾਅ ਮੁਕਤ ਬਣਾ ਸਕਦੇ ਹਾਂ।
    ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਵਰਕਸ਼ਾਪ ਵਿਚ ਹਾਜ਼ਰਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਵਿਚ ਕਾਹਲ ਅਤੇ ਤਨਾਅ ਬਹੁਤ ਤੇਜੀ ਨਾਲ ਵੱਧ ਰਹੇ ਹਨ, ਕੁਝ ਖੋਜਾਂ ਅਤੇ ਅਧਿਐਨ ਇਸ ਗੱਲ ਦੇ ਸੰਕੇਤਕ ਹਨ, ਕਿ ਯੋਗ ਆਸਣ ਜਿੱਥੇ ਤਨਾਅ ਘਟਾਉਂਂਦੇ ਹਨ, ਉੱਥੇ ਹੀ ਮਨਾਸਿਕ ਅਤੇ ਸਰੀਰਕ ਤੁੰਦਰੁਸਤੀ ਲਈ ਵੀ ਕਾਰਗਰ ਹਨ। ਜਿਵੇਂ ਕਿ ਸਾਰੀਆਂ ਸਰੀਰਕ ਕਸਰਤਾਂ ਨਾਲ ਸਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਲਚਕਤਾ ਵੱਧਦੀ ਹੈ। ਯੋਗ ਆਸਣ ਕਰਨ ਨਾਲ ਜਿੱਥੇ ਸਾਡੇ ਸੁਭਾਅ ਵਿਚ ਧਰੀਜ ਤੇ ਸਹਿਜ ਆਉਂਦਾ ਹੈ, ਉੱਥੇ ਹੀ ਇਹ ਸਾਡੇ ਸਰੀਰ ਦੇ ਵੱਖ—ਵੱਖ ਅੰਗਾਂ ਦਾ ਸੰਤੁਲਨ ਵੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਤੱਥ ਹੈ ਕਿ ਯੋਗ ਆਸਣ ਬਹੁਤ ਅਸਾਨ ਹਨ ਅਤੇ ਹਰੇਕ ਉਮਰ ਵਰਗ ਦਾ ਵਿਅਕਤੀ ਅਸਾਨੀ ਨਾਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦੇ ਜ਼ਰੀਰੇ ਅਜਿਹਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਜਿਸ ਨਾਲ ਮੁਢੱਲੇ ਯੋਗ ਅਭਿਆਸ ਦੁਆਰਾ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਾਪਤ ਕੀਤੀ ਜਾ ਸਕਦੀ ਹੈ।
    ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਲੋਕਾਂ ਨੂੰ ਅਪੀਲ ਕੀਤੀ ਯੋਗਾ ਕਿਰਿਆਵਾਂ ਨੂੰ ਆਪਣੀ ਰੋਜ਼ਾਨਾਂ ਦੀ ਜ਼ਿੰਦਗੀ ਦਾ ਹਿੱਸਾ ਬਣਾਓ। ਉਨ੍ਹਾ ਕਿਹਾ ਕਿ ਕੋਵਿਡ —19 ਵਿਸ਼ਵ ਪੱਧਰ *ਤੇ ਸਾਰਿਆ ਲਈ ਚਿੰਤਾ ਦਾ ਵਿਸ਼ਾ ਹੈ। ਇਸ ਦੌਰ ਵਿਚ ਯੋਗਾ ਅਭਿਆਸ ਕਰਨ ਨਾਲ ਜਿੱਥੇ ਅਸੀਂ ਤਨਾਅ ਮੁਕਤ ਹੋਕੇ ਗੂੜੀ ਨੀਂਦੇ ਸੌਂਦੇ ਹਾਂ ਉੱਥੇ ਹੀ ਰੋਗਾਂ ਨਾਲ ਲੜਨ ਦੀ ਸ਼ਕਤੀ *ਤੇ ਵੀ ਸਾਕਾਰਤਮਿਕ ਪ੍ਰਭਾਵ ਪੈਂਦਾ ਹੈ।

    LEAVE A REPLY

    Please enter your comment!
    Please enter your name here