ਸ਼ਹੀਦ ਦੇ ਪਰਿਵਾਰ ਨੂੰ 5 ਕਰੋੜ ਕੈਸ਼ ਅਤੇ ਪਤਨੀ ਨੂੰ ਦਿੱਤੀ ਡਿਪਟੀ ਕੁਲੈਕਟਰ ਦੀ ਨੌਕਰੀ :

    0
    138

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਹੈਦਰਾਬਾਦ : ਗਲਵਾਨ ਵਾਦੀ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਪਿਛਲੇ ਮਹੀਨੇ ਚੀਨੀ ਫੌਜ ਨਾਲ ਖ਼ੂਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਸ਼ਹੀਦ ਸੰਤੋਸ਼ੀ ਬਾਬੂ ਦੀ ਪਤਨੀ ਸੰਤੋਸ਼ੀ ਨੂੰ ਤੇਲੰਗਾਨਾ ਸਰਕਾਰ ਨੇ ਡਿਪਟੀ ਜ਼ਿਲ੍ਹਾ ਮੈਜਿਸਟਰੇਟ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਸ ਚੰਦਰਸ਼ੇਖਰ ਰਾਓ ਨੇ ਬੁੱਧਵਾਰ ਨੂੰ ਹੈਦਰਾਬਾਦ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਪ੍ਰਗਤੀ ਭਵਨ ਵਿਖੇ ਵੀਰੰਗਾਨਾ ਸੰਤੋਸ਼ੀ ਨੂੰ ਨਿਯੁਕਤੀ ਪੱਤਰ ਸੌਂਪਿਆ। ਉਨ੍ਹਾਂ ਸੈਕਟਰੀ ਸਮਿਤਾ ਸਭਰਵਾਲ ਨੂੰ ਹਦਾਇਤ ਕੀਤੀ ਕਿ ਉਹ ਸੰਤੋਸ਼ੀ ਦੇ ਨਾਲ ਰਹਿਣ ਜਦ ਤਕ ਉਹ ਸਿਖਲਾਈ ਪ੍ਰਾਪਤ ਨਹੀਂ ਕਰਦੀ ਅਤੇ ਨੌਕਰੀ ਦੀ ਜਿੰਮੇਵਾਰੀ ਪੂਰੀ ਤਰ੍ਹਾਂ ਸਾਂਭ ਨਹੀਂ ਲੈਂਦੀ।

    ਸੀਐੱਮ ਰਾਓ ਨੇ ਇਸ ਤੋਂ ਪਹਿਲਾਂ ਸ਼ਹੀਦ ਪਰਿਵਾਰ ਨੂੰ ਦਿਲਾਸਾ ਦੇਣ ਲਈ ਸੰਤੋਸ਼ ਬਾਬੂ ਦੇ ਘਰ ਗਏ ਸਨ। ਇਸ ਮੌਕੇ ਉਨ੍ਹਾਂ ਪਰਿਵਾਰ ਨੂੰ ਪੰਜ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ। ਫਿਰ ਉਸ ਨੇ ਗਰੁੱਪ -1 ਦਾ ਨਿਯੁਕਤੀ ਪੱਤਰ ਵੀਰੰਗਾਨਾ ਸੰਤੋਸ਼ੀ ਨੂੰ ਅਤੇ ਹੈਦਰਾਬਾਦ ਦੇ ਬਨਜਾਰਾ ਹਿੱਸੇ ਵਿਚ 711ਗਜ (2,133 ਫੁੱਟ) ਪਲਾਟ ਲਈ ਅਲਾਟਮੈਂਟ ਪੱਤਰ ਸੌਂਪਿਆ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਹਮੇਸ਼ਾਂ ਹੀ ਸ਼ਹੀਦ ਸੰਤੋਸ਼ ਬਾਬੂ ਦੇ ਪਰਿਵਾਰ ਨਾਲ ਖੜੇ ਰਹੇਗੀ।

    ਤੁਹਾਨੂੰ ਦੱਸ ਦੇਈਏ ਕਿ 15 ਜੂਨ ਨੂੰ, ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਨਾਲ ਹੋਈ ਝੜਪ ਵਿੱਚ ਕਰਨਲ ਸੰਤੋਸ਼ ਬਾਬੂ ਸਣੇ 20 ਭਾਰਤੀ ਸੈਨਿਕ ਸ਼ਹੀਦੀ ਪ੍ਰਾਪਤ ਕੀਤੇ ਸਨ। ਸੰਤੋਸ਼ ਬਾਬੂ ਦੀ ਆਪਣੀ ਪਤਨੀ ਤੋਂ ਇਲਾਵਾ ਇੱਕ ਨੌਂ ਸਾਲਾਂ ਦੀ ਬੇਟੀ ਅਤੇ ਇੱਕ ਚਾਰ ਸਾਲਾਂ ਦਾ ਬੇਟਾ ਹੈ।

    LEAVE A REPLY

    Please enter your comment!
    Please enter your name here