ਸਰਹੱਦ ਤੋਂ ਬੁਰੀ ਖ਼ਬਰ ! ਕੈਪਟਨ ਸਣੇ 4 ਜਵਾਨ ਸ਼ਹੀਦ

    0
    149

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੰਟਰੋਲ ਰੇਖਾ ਦੇ ਮਛੀਲ ਸੈਕਟਰ ਵਿੱਚ ਅੱਤਵਾਦੀਆਂ ਨੂੰ ਘੁਸਪੈਠ ਕਰਨ ਵਿੱਚ ਅਸਫ਼ਲ ਕਰਨ ਦੇ ਨਾਲ ਹੀ ਭਾਰਤੀ ਫੌਜ ਨੂੰ ਵੱਡਾ ਨੁਕਸਾਨ ਹੋਇਆ ਹੈ। ਫੌਜ ਦੇ ਇੱਕ ਕਪਤਾਨ ਸਮੇਤ 4 ਸੈਨਿਕ ਸ਼ਹੀਦ ਹੋ ਗਏ। ਇਸ ਕਾਰਵਾਈ ਵਿੱਚ 3 ਅੱਤਵਾਦੀ ਵੀ ਮਾਰੇ ਗਏ।

    ਅੱਤਵਾਦੀਆਂ ਦੀ ਮੱਦਦ ਲਈ ਪਾਕਿਸਤਾਨੀ ਫੌਜ ਨੇ ਵੀ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ ਕਾਰਨ ਐਲਓਸੀ ‘ਤੇ ਸਥਿਤੀ ਗੰਭੀਰ ਹੋ ਗਈ। ਸ੍ਰੀਨਗਰ ਸਥਿਤ ਸੈਨਾ ਦੀ ਚਿਨਾਰ ਕੋਰ (15ਵੀਂ ਕੋਰ) ਮੁਤਾਬਕ ਸ਼ਨੀਵਾਰ-ਐਤਵਾਰ ਰਾਤ ਲਗਪਗ 1 ਵਜੇ ਕੰਟਰੋਲ ਰੇਖਾ ਦੇ ਮਛੀਲ ਸੈਕਟਰ (ਕੁਪਵਾੜਾ) ਵਿੱਚ ਅਸਲ ਕੰਟਰੋਲ ਰੇਖਾ ਤੋਂ ਲਗਪਗ ਤਿੰਨ ਕਿਲੋਮੀਟਰ ਦੂਰੀ ‘ਤੇ ਕੁੱਝ ਅੱਤਵਾਦੀਆਂ ਦੀ ਆਵਾਜਾਈ ਵੇਖੀ ਗਈ। ਉਸ ਸਮੇਂ, ਬੀਐੱਸਐੱਫ ਦੀ ਇੱਕ ਪਾਰਟੀ ਉਸ ਸੈਕਟਰ ਵਿੱਚ ਗਸ਼ਤ ਕਰ ਰਹੀ ਸੀ।

    ਜਦੋਂ ਬੀਐੱਸਐੱਫ ਦੇ ਜਵਾਨਾਂ ਨੇ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ ਤਾਂ ਅੱਤਵਾਦੀਆਂ ਨੇ ਬੀਐੱਸਐੱਫ ਦੀ ਗਸ਼ਤ ’ਤੇ ਫਾਇਰਿੰਗ ਕੀਤੀ ਤੇ ਵਾਪਸ ਪਾਕਿਸਤਾਨ ਸਰਹੱਦ ਵੱਲ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਗੋਲੀਬਾਰੀ ਵਿੱਚ ਬੀਐੱਸਐੱਫ ਦੇ ਜਵਾਨਾਂ ਵੱਲੋਂ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ। ਬੀਐੱਸਐੱਫ ਮੁਤਾਬਕ ਅੱਤਵਾਦੀਆਂ ਨੇ ਮਛੀਲ ਸੈਕਟਰ ਦੇ ਉੱਚੇ ਪਹਾੜ ਤੇ ਸੰਘਣੇ ਜੰਗਲਾਂ ਦਾ ਫ਼ਾਈਦਾ ਉਠਾਉਂਦਿਆਂ ਲੁਕਣ ਦੀ ਕੋਸ਼ਿਸ਼ ਕੀਤੀ।

    ਇਸ ਗੋਲੀਬਾਰੀ ਵਿਚ ਬੀਐੱਸਐੱਫ ਦਾ ਕਾਂਸਟੇਬਲ ਸੁਦੀਪ ਕੁਮਾਰ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਪਰ ਸੁਦੀਪ ਕੁਮਾਰ ਨੇ ਹਿੰਮਤ ਨਹੀਂ ਹਾਰੀ ਤੇ ਬਹਾਦਰੀ ਦਿਖਾਉਂਦੇ ਰਹੇ ਤੇ ਆਪਣੀ ਆਖਰੀ ਸਾਹ ਤੱਕ ਅੱਤਵਾਦੀਆਂ ਨਾਲ ਮੁਕਾਬਲਾ ਕੀਤਾ। ਪਾਕਿ ਸੈਨਾ ਵਲੋਂ ਗੋਲੀਬਾਰੀ ਕਰਨ ਤੇ ਅੱਤਵਾਦੀਆਂ ਦੇ ਖੇਤਰ ਵਿੱਚ ਲੁਕੇ ਹੋਣ ਦੀ ਸੰਭਾਵਨਾ ‘ਤੇ ਭਾਰਤੀ ਫੌਜ ਦਾ ਰੀ-ਇਨਫੋਰਸਮੈਂਟ ਵੀ ਉੱਥੇ ਪਹੁੰਚੀ ਤੇ ਅੱਤਵਾਦੀ ਦੀ ਮ੍ਰਿਤਕ ਦੇਹ ਨੂੰ ਬਰਾਮਦ ਕੀਤਾ। ਇਸ ਅੱਤਵਾਦੀ ਕੋਲੋਂ ਇਕ ਏਕੇ 47 ਰਾਈਫਲ ਤੇ ਇੱਕ ਬੈਗ ਬਰਾਮਦ ਹੋਇਆ ਹੈ।

    ਇਸ ਫਾਈਰ-ਫਾਈਟ ਵਿਚ ਦੋ ਅੱਤਵਾਦੀ ਮਾਰੇ ਗਏ ਪਰ ਇਸ ਦੌਰਾਨ ਭਾਰਤੀ ਫੌਜ ਦੇ ਤਿੰਨ ਜਵਾਨਾਂ ਨੇ ਵੀਰਾਗਤੀ ਪ੍ਰਾਪਤ ਕੀਤੀ ਅਤੇ ਦੋ ਸੈਨਿਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਫੌਜੀਆਂ ਨੂੰ ਸ੍ਰੀਨਗਰ ਦੇ ਬੇਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

    LEAVE A REPLY

    Please enter your comment!
    Please enter your name here