ਸਰਬੱਤ ਦਾ ਭਲਾ ਟਰਸੱਟ ਨੇ 590 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ :

    0
    163

    ਫ਼ਰੀਦਕੋਟ, ਜਨਗਾਥਾ ਟਾਇਮਜ਼ : (ਸਿਮਰਨ)

    ਫ਼ਰੀਦਕੋਟ : ਵਿਸ਼ਵ ਪ੍ਰਸਿੱਧ ਦਾਨੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ ਪੀ ਸਿੰਘ ਉਬਰਾਏ ਜੋ ਵਿਸ਼ਵ ਭਰ ਵਿੱਚ ਮਾਨਵਤਾ ਭਲਾਈ ਦੇ ਕੰਮ ਕਰਨ ਲਈ ਜਾਣੇ ਜਾਂਦੇ ਹਨ ਵੱਲੋ ਦੁਨੀਆ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਲੋਕਾਂ ਦੇ ਭਲੇ ਲਈ ਪੰਜਾਬ ਚੰਡੀਗੜ੍ਹ ਤੇ ਗੰਗਾਨਗਰ ਦੇ ਇਲਾਕੇ ਵਿੱਚ ਲੋੜਵੰਦਾਂ ਲਈ ਰਾਸ਼ਨ ਵੰਡਿਆ ਜਾ ਬਿਹਾ ਹੈ।

    ਜਾਣਕਾਰੀ ਦਿੰਦਿਆ ਪਰਦੀਪ ਚਮਕ ਤੇ ਮਾਸਟਰ ਭਰਪੂਰ ਸਿੰਘ ਨੇ ਦੱਸਿਆ ਕਿ ਲਾਕਡਾਊਨ ਕਰਕੇ ਗ਼ਰੀਬਾਂ ਤੇ ਮਜ਼ਦੂਰਾਂ ਦਾ ਕੰਮ ਬੰਦ ਹੋਣ ਕਰਕੇ ਰਾਸ਼ਨ ਦੀ ਸਮੱਸਿਆ ਬਣ ਗਈ ਸੀ। ਜਿਸ ਕਰਕੇ ਸਰਬੱਤ ਦਾ ਭਲਾ ਟਰੱਸਟ ਨੇ ਮਜ਼ਦੂਰਾਂ, ਰਿਕਸ਼ਾ ਚਾਲਕ ਤੇ ਪਰਵਾਸੀ ਦਿਹਾੜੀਦਾਰਾਂ ਅੰਗਹੀਣਾਂ, ਵਿਧਵਾਂ, ਬਿਮਾਰੀ ਕਾਰਣ ਰੋਜ਼ਗਾਰ ਤੋਂ ਵਾਂਝੇ ਲੋਕਾਂ ਦੀ ਪਛਾਣ ਕਰਕੇ ਉਹਨਾਂ ਦੇ ਪ੍ਰਵਾਰਿਕ ਮੈਂਬਰਾਂ ਦੇ ਹਿਸਾਬ ਨਾਲ ਸਰਬੱਤ ਦਾ ਭਲਾ ਟਰੱਸਟ ਇਕਾਈ ਫ਼ਰੀਦਕੋਟ ਵੱਲੋ ਆਟਾ, ਚਾਵਲ, ਦਾਲਾਂ ਤੇ ਖੰਡ ਵੰਡੀ ਗਈ।

    ਉਹਨਾਂ ਨੇ ਦੱਸਿਆ ਕਿ ਟਰੱਸਟ ਨੇ ਵਿਧਵਾਂ ਤੇ ਅਤਿ ਲੋੜਵੰਦਾਂ, ਅੰਗਹੀਣਾਂ ਦੀ ਮਹੀਨਾ ਵਾਰ ਪੈਨਸ਼ਨ ਲਗਾਈ ਹੋਈ ਹੈ ਉਹਨਾਂ ਤੱਕ ਵੀ ਜ਼ਿਲ੍ਹੇ ਭਰ ਦੇ ਪਿੰਡਾਂ ਕੋਟਕਪੂਰਾ, ਜੈਤੋ, ਬਾਜਾਖਾਨਾ, ਬਰਗਾੜੀ, ਸਾਦਿਕ ਆਦਿ ਵਿੱਚ ਸੁੱਕਾ ਰਾਸ਼ਨ ਪਹੁੰਚਾਇਆ ਗਿਆ । ਇਸੇ ਤਰਾਂ ਕੱਪੜੇ ਦੇ ਬਣੇ ਲਗਭਗ 450 ਮਾਸਕ ਵੀ ਲੋੜਵੰਦਾਂ ਨੂੰ ਵੰਡੇ ਗਏ। ਉਹਨਾਂ ਨੇ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਦੇ ਵੱਖ ਵੱਖ ਮਹੁੱਲੇ, ਕੋਟਕਪੂਰਾ ਦੇ ਵੱਖ ਵੱਖ ਮਹੁੱਲੇ, ਜੈਤੋ ਦੇ ਕੁੱਝ ਲੋੜਵੰਦ ਪਰਿਵਾਰਾਂ ਨੂੰ ਆਟਾ, ਚਾਵਲ, ਦਾਲਾਂ ਤੇ ਖੰਡ ਵੰਡੀ ਗਈ ।

    ਇਸ ਮੌਕੇ ਇਕਾਈ ਦੇ ਪ੍ਰਧਾਨ ਕਰਮਜੀਤ ਸਿੰਘ, ਮਾਸਟਰ ਭਰਪੂਰ ਸਿੰਘ, ਸੂਰਤ ਸਿੰਘ ਖਾਲਸਾ, ਲੈਕਚਰਾਰ ਕਰਮਜੀਤ ਸਿੰਘ ਸਰਾਂ, ਪਰਦੀਪ ਸ਼ਰਮਾਂ ਦਵਿੰਦਰ ਸਿੰਘ ਸੰਧੂ ਆਦਿ ਹਾਜ਼ਿਰ ਸਨ।

    LEAVE A REPLY

    Please enter your comment!
    Please enter your name here