ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਨੂੰ ਕੋਰੋਨਾ ਲਈ ਕੌਣ ਜ਼ਿੰਮੇਵਾਰ ?

    0
    169

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਪੰਜਾਬ ‘ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਸੂਬਾ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਮਹਾਂਰਾਸ਼ਟਰ ਦੇ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ‘ਚ ਵੱਡੀ ਗਿਣਤੀ ਕੋਰੋਨਾ ਪਾਜ਼ਿਟਿਵ ਕੇਸ ਸਾਹਮਣੇ ਆ ਰਹੇ ਹਨ। ਅਜਿਹੇ ‘ਚ ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਨ ਨੇ ਇਲਜ਼ਾਮ ਲਾਇਆ ਕਿ ਨਾਂਦੇੜ ‘ਚ ਕੋਰੋਨਾ ਪੰਜਾਬ ਦੀ ਗ਼ਲਤੀ ਨਾਲ ਫੈਲਿਆ ਹੈ।

    ਦਰਅਸਲ ਨਾਂਦੇੜ ‘ਚ ਗੁਰਦੁਆਰਾ ਲੰਗਰ ਸਾਹਿਬ ‘ਚ ਕੋਰੋਨਾ ਦੇ 20 ਪਾਜ਼ਿਟਿਵ ਮਰੀਜ਼ ਮਿਲੇ ਹਨ ਜਿਸ ਤੋਂ ਬਾਅਦ ਗੁਰਦੁਆਰੇ ਦੇ ਬਾਹਰੀ ਇਲਾਕੇ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ਹੈ। ਅਸ਼ੋਕ ਚਵਨ ਦਾ ਇਲਜ਼ਾਮ ਹੈ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈਣ ਜੋ ਬੱਸਾਂ ਤੇ ਸਟਾਫ਼ ਆਇਆ ਉਨ੍ਹਾਂ ਜ਼ਰੀਏ ਹੀ ਨਾਂਦੇੜ ‘ਚ ਕੋਰੋਨਾ ਵਾਇਰਸ ਫੈਲਿਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਾਂਦੇੜ ਤੋਂ ਆਏ ਕੋਰੋਨਾ ਪੀੜਤਾਂ ਕਾਰਨ ਪੰਜਾਬ ‘ਚ ਕੋਰੋਨਾ ਵਾਇਰਸ ਜ਼ਿਆਦਾ ਫੈਲਿਆ।

    ਬੀਤੀ 24 ਅਪ੍ਰੈਲ ਨੂੰ ਨਾਂਦੇੜ ਤੋਂ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਤੇ 26 ਅਪ੍ਰੈਲ ਨੂੰ ਪਹਿਲਾਂ ਜੱਥਾ ਆਇਆ। ਕਰੀਬ ਸਾਢੇ ਤਿੰਨ ਹਜ਼ਾਰ ਸ਼ਰਧਾਲੂ ਪੰਜਾਬ ਵਾਪਸ ਪਰਤੇ। ਪੰਜਾਬ ‘ਚ ਇਸ ਵੇਲੇ ਕੁੱਲ 914 ਕੇਸ ਹਨ ਜਿਨ੍ਹਾਂ ‘ਚੋਂ 496 ਇਕੱਲੇ ਨਾਂਦੇੜ ਤੋਂ ਪਰਤੇ ਸ਼ਰਧਾਲੂ ਹਨ ਜਦਕਿ ਸੈਂਕੜੇ ਸ਼ਰਧਾਲੂਆਂ ਦੀ ਰਿਪੋਰਟ ਆਉਣੀ ਬਾਕੀ ਹੈ।

    ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਜਿੱਥੇ ਸੂਬੇ ‘ਚ ਲਗਾਤਾਰ ਕੇਸ ਵਧ ਰਹੇ ਹਨ। ਉੱਥੇ ਹੀ ਹੁਣ ਮਹਾਂਰਾਸ਼ਟਰ ਨੂੰ ਵੀ ਪੰਜਾਬ ‘ਤੇ ਉਂਗਲ ਚੁੱਕਣ ਦਾ ਮੌਕਾ ਮਿਲ ਗਿਆ ਹੈ।

     

    LEAVE A REPLY

    Please enter your comment!
    Please enter your name here