ਸਰਕਾਰੀ ਕਾਲਜ ਹੁਸ਼ਿਆਰਪੁਰ ‘ਚ 20 ਨਿਯਕੁਤੀਆਂ ਦਾ ਮਾਮਲਾ ਮੁੱਖ਼ ਮੰਤਰੀ ਦਰਬਾਰ ਪੁੱਜਾ , ਵਿਜੀਲੈਂਸ ਜਾਂਚ ਸ਼ੁਰੂ

    0
    163
    ਮਾਹਿਲਪੁਰ (ਜਨਗਾਥਾ ਟਾਈਮਜ਼)- ਹੁਸ਼ਿਆਰਪੁਰ ਸ਼ਹਿਰ ਦੇ ਸਰਕਾਰੀ ਕਾਲਜ ਵਿਚ ਪ੍ਰਿੰਸੀਪਲ ਨੇ ਆਪਣੇ ਚਹੇਤਿਆਂ ਅਤੇ ਰਿਸ਼ਤੇਦਾਰਾਂ ਨੂੰ ਪੱਕੀ ਸਰਕਾਰੀ ਨੌਕਰੀ ਦੇਣ ਲਈ ਕੀਤੀਆਂ ਵੱਡੇ ਪੱਧਰ ‘ਤੇ ਧਾਂਦਲੀਆਂ ਦਾ ਮਾਮਾਲਾ ਮੁੱਖ਼ ਮੰਤਰੀ ਦਰਬਾਰ ਪਹੁੰਚ ਗਿਆ ਅਤੇ ਵਿਜੀਲੇਂਸ ਵਿਭਾਗ ਵਲੋਂ ਵੀ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।  ਇਸ ਇਨ•ਾਂ ਧਾਂਦਲੀਆਂ ਨੂੰ ਉਜਾਗਰ ਕਰਨ ਲਈ ਕਈ ਉਮੀਦਵਾਰਾਂ ਜਿਨ•ਾਂ ਨੇ ਕਾਲਜ ਵਲੋਂ ਕੱਢੀਆਂ ਗਈਆਂ ਪੋਸਟਾਂ ਲਈ ਅਪਲਾਈ ਕੀਤੀ ਸੀ ਨੇ ਮੁੱਖ਼ ਮੰਤਰੀ, ਵਿਜੀਲੈਂਸ, ਉੱਚ ਅਦਾਲਤ ਅਤੇ ਮਨੁੱਖ਼ੀ ਅਧਿਕਾਰ ਕਮਿਸ਼ਨ ਨੂੰ ਲਿਖ਼ਤੀ ਸ਼ਿਕਾਇਤਾਂ ਕੀਤੀਆਂ ਸਨ। ਮੁੱਖ਼ ਮੰਤਰੀ ਦਫ਼ਤਰ ਵਲੋਂ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਸ ਮਾਮਲੇ ਦੀ ਸਬੰਧਤ ਸਿੱਖ਼ਿਆ ਵਿਭਾਗ ਵਲੋਂ  ਅਤੇ ਵਿਜੀਲੈਂਸ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਿੰਸੀਪਲ ਅਤੇ ਇਸ ਦੀ ਜੰਡਲੀ ਨੇ ਸਰਕਾਰੀ ਨਿਯਮਾਂ ਦੀ ਅਣਦੇਖ਼ੀ ਕਰਦੇ ਹੋਏ ਅਜਿਹੇ ਉਮੀਦਵਾਰਾਂ ਨੂੰ ਨੌਕਰੀ ‘ਤੇ ਰੱਖ਼ ਲਿਆ ਜਿਹੜੇ ਯੋਗ ਵੀ ਨਹੀਂ ਸਨ ਅਤੇ ਕੁੱਝ ਅਜਿਹੇ ਵਿਅਕਤੀ ਵੀ ਭਰਤੀ ਕਰ ਲਏ ਜਿਨ•ਾਂ ਨੇ ਜਿਸ ਪਦ ਲਈ ਅਰਜ਼ੀ ਦਿੱਤੀ ਸੀ ਉਸ ਪਦ ਤੋਂ ਉੱਪਰੀਲੀ ਯੋਗਤਾ ਵਿਰੁੱਧ ਉਨ•ਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ।  ਕਾਲਜ ਵਿਚ ਕੰਮ ਕਰਦੇ ਕੁੱਝ ਕਰਮਚਾਰੀਆਂ ਅਤੇ ਉਨ•ਾਂ ਦੀ ਸੀਨੀਅਰਤਾ ਨੂੰ ਅੱਖ਼ੋ ਪਰੋਖ਼ੇ ਕਰ ਦਿੱਤਾ ਅਤੇ ਪ੍ਰਿੰਸੀਪਲ ਸਾਹਿਬ ਦੀ ਕੋਠੀ ਵਿਚ ਨਿੱਜੀ ਕੰਮ ਕਰਦੇ ਅਤੇ ਕਾਲਜ ਵਿਚ ਵੇਲਦਾਰ ਦੇ ਦੋਨੋਂ ਪੁੱਤਰਾਂ ਨੂੰ ਨੌਕਰੀ ਨਾਲ ਨਵਾਜ ਕੇ ਉਸ ਦੀ ਸੇਵਾ ਦਾ ਮੁੱਲ ਮੋੜ ਦਿੱਤਾ।
    ਜਿਕਰਯੋਗ ਹੈ ਕਿ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਪਰਮਜੀਤ ਸਿੰਘ ਨੇ ਪੰਜ ਦਸੰਬਰ ਦੀ ਇੱਕ ਪੰਜਾਬੀ ਅਖ਼ਵਾਰ ਵਿਚ ਕਾਲਜ ਅੰਦਰ ਲੈਬਾਰਟਰੀ ਅਟੈਂਡੈਂਟ 04, ਲਾਇਬਰੇਰੀ ਅਟੈਂਡੈਂਟ 03, ਸੇਵਾਦਾਰ 01, ਬੇਲਦਾਰ 02। ਵਾਟਰਮੈਂਨ 02 ਸਫ਼ਾਈ ਸੇਵਕ 03, ਮਾਲੀ ਇੱਕ ਅਤੇ ਚੌਕੀਦਾਰ ਦੇ 04 ਪਦਾਂ ਲਈ ਇਸ਼ਿਤਾਰ ਦੇ ਕੇ ਇਨ•ਾਂ ਅਸਾਮੀਆਂ ਨੂੰ ਭਰਨ ਲਈ ਅਰਜੀਆਂ ਮੰਗੀਆਂ। ਅਖ਼ਵਾਰੀ ਇਸ਼ਤਿਹਾਰ ਅਨੁਸਾਰ ਇਨ•ਾਂ ਅਸਾਮੀਆਂ ਲਈ ਬੇਨਤੀ ਪੱਤਰ ਦੇਣ ਵਾਲੇ ਉਮੀਦਵਾਰਾਂ ਨੂੰ ਰਜਿਸਟਰਡ ਪੋਸਟ ਦੁਆਰਾ ਹੀ ਅਪਲਾਈ ਕਰਨਾ ਸੀ। ਪ੍ਰਿੰਸੀਪਲ ਸਾਹਿਬ ਨੇ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਪਹਿਲਾਂ ਹੀ ਸੋਚੀ ਯੋਜਨਾ ਅਨੁਸਾਰ ਜਿਨ•ਾਂ ਉਮੀਦਵਾਰਾਂ ਨੂੰ ਨੌਕਰੀ ‘ਤੇ ਰੱਖ਼ਣਾ ਸੀ ਉਨ•ਾਂ ਕੋਲੋਂ ਅਰਜੀਆਂ ਦਸਤੀ ਲੈ ਲਈਆਂ ਅਤੇ ਬਾਕੀ ਉਮੀਦਵਾਰਾਂ ਕੋਲੋਂ ਅਰਜ਼ੀਆਂ ਰਜਿਸਟਰਡ ਪੋਸਟ ਰਾਂਹੀ ਹੀ ਲਈਆਂ। ਇਨ•ਾਂ ਅਸਾਮੀਆਂ ਨੂੰ ਪੁਰ ਕਰਨ ਲਈ ਅੱਠ ਜਨਵਰੀ ਨੂੰ ਬੇਨਤੀ ਪੱਤਰ ਦੇਣ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਰੱਖ਼ ਲਈ ਅਤੇ ਇੰਟਰਵਿਊ ਲੈਣ ਲਈ ਬਣਾਈ ਕਮੇਟੀ ਵਲੋਂ ਉਮੀਦਵਾਰਾਂ ਦੀ ਸੂਚੀ ਬਣਾਉਣਾ, ਉਨ•ਾਂ ਦੀ ਹਾਜ਼ਰੀ ਲਗਾਉਣਾ, ਉਨ•ਾਂ ਦੀ ਯੋਗਤਾ ਲਿਸਟ ਸਮੇਤ ਅਜਿਹੇ ਕਈ ਨਿਯਮਾਂ ਨੂੰ ਦਰਕਿਨਾਰ ਕਰਕੇ ਆਪਣੇ ਚਹੇਤਿਆਂ ਨੂੰ ਉਸੇ ਦਿਨ ਨਿਯੁਕਤੀ ਪੱਤਰ ਬਣਾ ਕੇ ਦੇ ਦਿੱਤੇ ਅਤੇ ਉਸੇ ਹੀ ਦਿਨ ਚੁਣੇ ਗਏ ਉਮੀਦਵਾਰਾਂ ਦਾ ਮੈਡੀਕਲ ਵੀ ਕਰਵਾ ਦਿੱਤਾ। ਹੋਰ ਤਾਂ ਹੋਰ ਕਾਲਜ ਵਿਚ ਪਹਿਲਾਂ ਹੀ ਕੰਮ ਕਰਦੇ ਕਰਮਚਾਰੀਆਂ ਦੀ ਸੀਨੀਅਰਤਾ ਨੂੰ ਵੀ ਅੱਖ਼ੋਂ ਪਰੋਖ਼ੇ ਕਰ ਦਿੱਤਾ। ਕਾਲਜ ਵਿਚ ਕੰਮ ਕਰਦੇ ਇੱਕ ਮਾਲੀ ਜੋ ਕਿ ਪ੍ਰਿੰਸੀਪਲ ਸਾਹਿਬ ਦੀ ਨਿੱਜੀ ਕੋਠੀ ਵਿਚ ਹੀ ਸੇਵਦਾਰੀ ਕਰਦਾ ਹੈ ਉਸ ਦੇ ਦੋ ਪੁੱਤਰਾਂ ਨੂੰ ਨੌਕਰੀ ਨਾਲ ਨਵਾਜ ਕੇ ਉਸ ਦੀ ਸੇਵਾ ਦਾ ਮੁੱਲ ਮੋੜ ਦਿੱਤਾ। ਜਿਹੜੇ ਵੱਧ ਯੋਗਤਾ ਵਾਲੇ ਉਮੀਦਵਾਰਾਂ ਨੂੰ ਵੀ ਅਰਜ਼ੀ ਦਿੱਤੀ ਸੀ ਉਹ ਹੀ ਦਰਕਿਨਾਰ ਕਰ ਦਿੱਤੇ ਗਏ। ਕਾਲਜ ਦੇ ਇੱਕ ਹੋਰ ਚਹੇਤੇ ਕਰਮਚਾਰੀ ਜਿਹੜਾ ਕਿ ਦਸਵੀਂ ਵੀ ਪਾਸ ਨਹੀਂ ਸੀ ਉਸ ਨੂੰ ਵੀ ਤਰੱਕੀ ਦੇ ਦਿੱਤੀ ਜਦਕਿ ਕਾਲਜ ਵਿਚ ਕੰਮ ਕਰਦੇ ਇੱਕ ਹੋਰ ਸੀਨੀਅਰ ਅਤੇ ਵਧੇਰੇ ਤਜਰਬਾ ਰੱਖ਼ਣ ਵਾਲੇ ਕਰਮਚਾਰੀ ਵੱਲ ਪ੍ਰਿੰਸੀਪਲ ਸਾਹਿਬ ਦੀ ਸਵੱਲੀ ਨਜ਼ਰ ਹੀ ਨਹੀਂ ਪਈ। ਇਸ ਸਬੰਧੀ ਵਿਜੀਲੈਂਸ ਦੇ ਡੀ ਐਸ ਪੀ ਦਲਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਲਈ ਸ਼ਿਕਾਇਤਕਰਤਾਂ ਦੇ ਬਿਆਨ ਲਏ ਜਾ ਰਹੇ ਹਨ। ਕਾਲਜ ਦਾ ਸਾਰਾ ਰਿਕਾਰਡ ਵੀ ਘੋਖ਼ਿਆ ਜਾਵੇਗਾ। ਅਜੇ ਇਸ ਸਬੰਧੀ ਕੁੱਝ ਵੀ ਕਿਹਾ ਨਹੀਂ ਜਾ ਸਕਦਾ।

    LEAVE A REPLY

    Please enter your comment!
    Please enter your name here