ਸਫ਼ਾਈ ਕਾਮਿਆਂ ਦੀ ਹੜਤਾਲ 46ਵੇਂ ਦਿਨ ‘ਚ ਸ਼ਾਮਿਲ

    0
    130

    ਮਾਨਸਾ, ਜਨਗਾਥਾ ਟਾਇਮਜ਼: (ਰਵਿੰਦਰ)

    ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਐਕਸ਼ਨ ਕਮੇਟੀ ਦੇ ਸੱਦੇ ਉੱਪਰ 46ਵੇਂ ਦਿਨ ਸਫ਼ਾਈ ਸੇਵਕ ਯੂਨੀਅਨ ਮਾਨਸਾ ਵੱਲੋਂ ਸਫ਼ਾਈ ਦਾ ਕੰਮ ਮੁਕੰਮਲ ਬੰਦ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਵੀਨ ਕੁਮਾਰ, ਰੂਪ ਚੰਦ ਪਰੋਚਾ, ਸੰਜੀਵ ਕੁਮਾਰ ਰੱਤੀ, ਯੂਨੀਅਨ ਮੀਤ ਪ੍ਰਧਾਨ ਸੁਨੀਲ ਕੁਮਾਰ ਰੱਤੀ, ਪਵਨ ਕੁਮਾਰ ਟਾਂਕ, ਸਫ਼ਾਈ ਸੇਵਕ ਯੂਨੀਅਨ ਮਾਨਸਾ ਦੇ ਸਰਪ੍ਰਸਤ ਮੁਕੇਸ਼ ਕੁਮਾਰ ਰੱਤੀ, ਪਵਨ ਕੁਮਾਰ ਚੌਹਾਨ, ਜਰਨਲ ਸਕੱਤਰ ਮਨੋਜ ਕੁਮਾਰ ਚੌਹਾਨ, ਮੀਤ ਪ੍ਰਧਾਨ ਵਿਨੋਦ ਕੁਮਾਰ, ਸਕੱਤਰ ਸੁਖਦੇਵ ਸਿੰਘ, ਰਾਜ ਕੁਮਾਰ, ਸਤਵੀਰ, ਕੈਸ਼ੀਅਰ ਵਿਜੈ ਚੌਹਾਨ, ਸੀਵਰੇਜ ਬੋਰਡ ਦੇ ਪ੍ਰਧਾਨ ਪਵਨ ਕੁਮਾਰ, ਸਟਰੀਟ ਲਾਇਟ ਮੁਲਾਜ਼ਮਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੰਦੂ, ਗਗਨਦੀਪ, ਅਮਿਤ ਕੁਮਾਰ, ਰਾਜਪਾਲ ਸਿੰਘ ਆਦਿ ਨੇ ਧਰਨੇ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਗਲਤ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ।ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਜਾਇਜ ਮੰਗਾਂ ਮੰਨੀਆਂ ਜਾਣ। ਇਸ ਦੌਰਾਨ ਸਫ਼ਾਈ ਕਰਮਚਾਰੀਆਂ ਨੇ ਮਾਨਸਾ ਬੱਸ ਸਟੈਂਡ ਚੌਂਕ ਵਿੱਚ ਉਸ ਨੋਟੀਫਿਕੇਸ਼ਨ ਨੂੰ ਸਾੜ ਕੇ ਸਰਕਾਰ ਦਾ ਵਿਰੋਧ ਕੀਤਾ।

     

    LEAVE A REPLY

    Please enter your comment!
    Please enter your name here