ਦਿੱਲੀ ਪੁਲਿਸ ਨੇ ਦਿੱਤੀ ਇਜਾਜ਼ਤ, ਸਿਰਫ਼ 10 ਪ੍ਰਦਰਸ਼ਨਕਾਰੀਆਂ ਨੂੰ ਮਿਲੀ ਦਿੱਲੀ ‘ਚ ਐਂਟਰੀ

    0
    131

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ‘ਤੇ ਸ਼ਨਿਚਰਵਾਰ ਨੂੰ ਐੱਨਸੀਆਰ ਸਮੇਤ ਦੇਸ਼ਭਰ ‘ਚ ਰਾਜਭਵਨਾਂ ਦੇ ਬਾਹਰ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕਿਸਾਨ ਰਾਸ਼ਟਰਪਤੀ ਨੂੰ ਗਿਆਪਨ ਦੇਣ ਦੀ ਵੀ ਤਿਆਰੀ ਕੀਤੀ ਹੈ। ਦਿੱਲੀ-ਹਰਿਆਣਾ ਬਾਰਡਰ ‘ਤੇ ਸੋਨੀਪਤ ਕੋਲ ਜਮ੍ਹਾਂ ਕਰੀਬ 500 ਪ੍ਰਦਰਸ਼ਨਕਾਰੀ ਨਰੇਲਾ ਵੱਲ ਅੱਗੇ ਵੱਧ ਰਹੇ ਹਨ। ਉਨ੍ਹਾਂ ਦੇ ਅੱਗੇ ਇਕ ਟਰੈਕਟਰ ਵੀ ਚੱਲ ਰਿਹਾ ਹੈ। ਫਿਲਹਾਲ ਸਰਹੱਦ ‘ਤੇ ਤਾਇਨਾਤ ਦਿੱਲੀ ਪੁਲਿਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਹੈ। ਪ੍ਰਦਰਸ਼ਨਕਾਰੀ ਕਿਸਾਨ ਦਿੱਲੀ ‘ਚ ਵੜਨ ਦੀ ਜ਼ਿੱਦ ਕਰ ਰਹੇ ਹਨ। ਉੱਧਰ, ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸਿਰਫ਼ 3 ਲੋਕਾਂ ਨੂੰ ਜਾਣ ਦਿੱਤਾ ਜਾਵੇਗਾ।

    ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸਾਂਕੇਤਿਕ ਤੌਰ ‘ਤੇ ਵਫ਼ਦ ਰਾਜਭਵਨ ਜਾ ਕੇ ਗਿਆਪਨ ਸੌਂਪੇਗਾ। ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਦਿੱਲੀ ‘ਚ ਕੋਈ ਪ੍ਰਦਰਸ਼ਨ ਜਾਂ ਮਾਰਚ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਕਿਸਾਨ ਦਿੱਲੀ ਦੇ ਗਾਜ਼ੀਪੁਰ, ਟਿਕਰੀ ਤੇ ਸਿੰਘੂ ਬਾਰਡਰ ‘ਤੇ ਸ਼ਨਿਚਰਵਾਰ ਸਵੇਰੇ ਤੋਂ ਹੀ ਧਰਨਾ ਦੇ ਰਹੇ ਹਨ।

    ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੀ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸ਼ਨਿਚਰਵਾਰ ਨੂੰ ਵੱਖ-ਵੱਖ ਸੂਬਿਆਂ ਦੇ ਰਾਜਪਾਲਾਂ ਨੂੰ ਗਿਆਪਨ ਸੌਂਪ ਕੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਕਰਨਗੇ। ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ਦੇ ਮੌਕੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੰਬੋਧਿਤ ਇਹ ਗਿਆਪਨ ਦਿੱਤੇ ਜਾਣਗੇ।

    LEAVE A REPLY

    Please enter your comment!
    Please enter your name here