ਸਪੈਸ਼ਲ ਟਰੇਨ ਵਿਚ 5 ਦਿਨ ਪਈ ਰਹੀ ਮਜ਼ਦੂਰ ਦੀ ਲਾਸ਼ !

    0
    147

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਕੋਰੋਨਾ ਤੇ ਲਾਕਡਾਊਨ ਕਾਰਨ ਬਣੇ ਹਾਲਾਤ ਵਿਚ ਭੁੱਖ, ਪਿਆਸ, ਇਲਾਜ ਦੀ ਘਾਟ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹਾ ਹੀ ਇਕ ਮਾਮਲਾ ਝਾਂਸੀ ਰੇਲਵੇ ਯਾਰਡ ਵਿੱਚ ਖੜ੍ਹੀ ਸਪੈਸ਼ਲ ਟ੍ਰੇਨ ਨਾਲ ਸੰਬੰਧਤ ਹੈ। ਬੁੱਧਵਾਰ ਦੀ ਰਾਤ ਨੂੰ ਇਸ ਰੇਲ ਦੇ ਇਕ ਕੋਚ ਦੇ ਟਾਇਲਟ ਵਿਚ ਮਜ਼ਦੂਰ ਦੀ ਲਾਸ਼ ਨਾਲ ਹਲਚਲ ਮਚ ਗਈ। ਇਹ ਲਾਸ਼ 5 ਦਿਨ ਰੇਲ ਵਿਚ ਪਈ ‘ਸਫਰ’ ਕਰਦੀ ਰਹੀ।

    ਪਤਾ ਲੱਗਿਆ ਹੈ ਕਿ ਇਹ ਮਜ਼ਦੂਰ 23 ਮਈ ਨੂੰ ਝਾਂਸੀ ਤੋਂ ਗੋਰਖਪੁਰ ਲਈ ਰਵਾਨਾ ਹੋਇਆ ਸੀ। ਟ੍ਰੇਨ ਦੇ ਟਾਇਲਟ ਵਿਚ ਮਜ਼ਦੂਰ ਦੀ ਮੌਤ ਹੋ ਗਈ। ਟ੍ਰੇਨ ਗੋਰਖਪੁਰ ਗਈ ਅਤੇ ਵਾਪਸ ਆ ਗਈ ਪਰ ਲਾਸ਼ ਪਖਾਨੇ ਵਿਚ ਹੀ ਪਈ ਰਹੀ।

    23 ਮਈ ਨੂੰ ਇੱਕ ਐਕਸਪ੍ਰੈਸ ਝਾਂਸੀ ਤੋਂ ਗੋਰਖਪੁਰ ਲਈ ਰਵਾਨਾ ਹੋਈ। ਮੋਹਨ ਸ਼ਰਮਾ (38) ਨਿਵਾਸੀ ਥਾਣਾ ਹਲੂਆ ਗੌਰ, ਜ਼ਿਲ੍ਹਾ ਬਸਤੀ ਵੀ ਇਸ ਰੇਲ ਗੱਡੀ ਵਿਚ ਸਵਾਰ ਹੋਇਆ। ਉਹ ਮੁੰਬਈ ਤੋਂ ਝਾਂਸੀ ਲਈ ਸੜਕ ਰਾਹੀਂ ਆਇਆ ਸੀ। ਇੱਥੇ ਸਰਹੱਦ ‘ਤੇ ਉਸ ਨੂੰ ਰੋਕਿਆ ਗਿਆ ਤੇ ਰੇਲ ਰਾਹੀਂ ਗੋਰਖਪੁਰ ਭੇਜਿਆ ਗਿਆ। ਜਦੋਂ ਉਹ ਚੱਲਦੀ ਰੇਲ ਗੱਡੀ ਵਿਚ ਟਾਇਲਟ ਗਿਆ ਤਾਂ ਉਸ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। 24 ਮਈ ਨੂੰ ਟ੍ਰੇਨ ਗੋਰਖਪੁਰ ਪਹੁੰਚਣ ਤੋਂ ਬਾਅਦ ਕਿਸੇ ਦਾ ਲਾਸ਼ ਵੱਲ ਧਿਆਨ ਵਿਚ ਨਹੀਂ ਗਿਆ।

    ਇਸ ਤੋਂ ਬਾਅਦ, 27 ਮਈ ਦੀ ਰਾਤ 8.30 ਵਜੇ ਰੇਲਗੱਡੀ ਦੀ ਖ਼ਾਲੀ ਰੈਕ ਗੋਰਖਪੁਰ ਤੋਂ ਝਾਂਸੀ ਲਿਆਂਦੀ ਗਈ, ਜਦੋਂ ਟਰੇਨ ਯਾਰਡ ਵਿਚ ਸਫ਼ਾਈ ਕੀਤੀ ਜਾ ਰਹੀ ਸੀ, ਤਦ ਇਕ ਸਫਾਈ ਕਰਮਚਾਰੀ ਨੇ ਟਾਇਲਟ ਵਿਚ ਮ੍ਰਿਤਕ ਦੇਹ ਵੇਖੀ। ਸੂਚਨਾ ਮਿਲਣ ‘ਤੇ ਜੀਆਰਪੀ, ਆਰਪੀਐੱਫ, ਸਟੇਸ਼ਨ ਸਟਾਫ਼ ਅਤੇ ਡਾਕਟਰ ਮੌਕੇ ‘ਤੇ ਪਹੁੰਚੇ। ਜਾਂਚ ਤੋਂ ਬਾਅਦ ਜੀਆਰਪੀ ਨੇ ਪੰਚਨਾਮਾ ਭਰ ਦਿੱਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਮੈਡੀਕਲ ਕਾਲਜ ਭੇਜ ਦਿੱਤਾ। ਉਸ ਦੀ ਪਛਾਣ ਮਜ਼ਦੂਰ ਕੋਲੋਂ ਮਿਲੇ ਅਧਾਰ ਕਾਰਡ ਦੇ ਅਧਾਰ ਉੱਤੇ ਹੋਈ। ਮਜ਼ਦੂਰ ਦੇ ਬੈਗ ਅਤੇ ਜੇਬ ਵਿਚੋਂ 28 ਹਜ਼ਾਰ ਰੁਪਏ ਨਕਦ ਪ੍ਰਾਪਤ ਹੋਇਆ ਸੀ। ਨਾਲ ਹੀ ਇਕ ਮੋਬਾਈਲ ਨੰਬਰ ਵੀ ਮਿਲਿਆ, ਜੋ ਪਿੰਡ ਦੇ ਸਰਪੰਚ ਦਾ ਸੀ। ਪਰਿਵਾਰ ਨੂੰ ਸਰਪੰਚ ਦੀ ਸਹਾਇਤਾ ਨਾਲ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਰੇਲਵੇ ਅਧਿਕਾਰੀ ਇਸ ਮਾਮਲੇ ‘ਤੇ ਚੁੱਪ ਹਨ।

    LEAVE A REPLY

    Please enter your comment!
    Please enter your name here