ਸਕੱਤਰਾਂ ਨਾਲ ਅੱਜ ਸਮੀਖਿਆ ਬੈਠਕ ਕਰਨਗੇ ਪੀਐੱਮ ਮੋਦੀ

    0
    125

    ਨਵੀਂ ਦਿੱਲੀ, (ਰਵਿੰਦਰ) :

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ ਵੱਖ-ਵੱਖ ਮੰਤਰਾਲਿਆਂ ਤੇ ਵਿਭਾਗਾਂ ਦੇ ਸਕੱਤਰਾਂ ਨਾਲ ਸਮੀਖਿਆ ਬੈਠਕ ਕਰਨਗੇ। ਪਿਛਲੇ ਦਿਨੀ ਕੇਂਦਰੀ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਨਾਲ ਹੋਏ ਚਿੰਤਨ ਕੈਂਪ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਹ ਸਮੀਖਿਆ ਬੈਠਕ ਬੁਲਾਈ ਹੈ। ਸੂਤਰਾਂ ਨੇ ਦੱਸਿਆ ਕਿ 18 ਸਤੰਬਰ ਨੂੰ ਸਕੱਤਰਾਂ ਨਾਲ ਹੋਣ ਵਾਲੀ ਬੈਠਕ ਸ਼ਾਮ ਦੇ ਸਮੇਂ ਹੋਵੇਗੀ। ਬੈਠਕ ਦੇ ਏਜੰਡੇ ਬਾਰੇ ਹੁਣ ਤਕ ਕੋਈ ਵਿਸਥਾਰਤ ਜਾਣਕਾਰੀ ਨਹੀਂ ਮਿਲੀ ਹੈ।ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਦੀ ਜ਼ਿੰਦਗੀ ਦੇ ਨਾਲ ਹੀ ਅਰਥਚਾਰੇ ’ਤੇ ਪੈਣ ਵਾਲੇ ਅਸਰ ਨੂੰ ਘੱਟ ਕਰਨ ਲਈ ਸਰਕਾਰ ਲਗਾਤਾਰ ਕੁੱਝ ਨਾ ਕੁੱਝ ਕਦਮ ਚੁੱਕ ਰਹੀ ਹੈ। ਅਰਥਚਾਰੇ ਨੂੰ ਮਜ਼ਬੂਤੀ ਦੇਣ ਲਈ ਵੀ ਸਰਕਾਰ ਨੇ ਕਈ ਅਹਿਮ ਕਦਮ ਚੁੱਕੇ ਹਨ। ਇਸ ਸਾਲ ਜੁਲਾਈ ’ਚ ਪ੍ਰਧਾਨ ਮੰਤਰੀ ਨੇ ਆਪਣੀ ਮੰਤਰੀ ਪ੍ਰੀਸ਼ਦ ’ਚ ਵਿਸਤਾਰ ਤੇ ਫੇਰਬਦਲ ਕੀਤਾ ਸੀ। ਇਹ ਕਦਮ ਅਗਲੇ ਸਾਲ ਸੱਤ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਜ਼ਰੀਏ ਤਹਿਤ ਉਠਾਇਆ ਗਿਆ ਸੀ। ਜਿਨ੍ਹਾਂ ਸੂਬਿਆਂ ’ਚ ਅਗਲੇ ਸਾਲ ਚੋਣਾਂ ਹੋਣੀਆਂ ਹਨ, ਉਨ੍ਹਾਂ ’ਚੋਂ ਛੇ ਸੂਬਿਆਂ ’ਚ ਭਾਜਪਾ ਦੀ ਸਰਕਾਰ ਹੈ।

    LEAVE A REPLY

    Please enter your comment!
    Please enter your name here