ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ਨੂੰ ਖੰਨਾ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫ਼ਤਾਰ

    0
    147

    ਖੰਨਾ, ਜਨਗਾਥਾ ਟਾਇਮਜ਼: (ਰਵਿੰਦਰ)

    ਸਥਾਨਕ ਗੁਰੂ ਅਮਰਦਾਸ ਮਾਰਕੀਟ ‘ਚ ਦਿਨ-ਦਿਹਾੜੇ ਇੱਕ ਨੌਜਵਾਨ ’ਤੇ ਤਲਵਾਰਾਂ ਤੇ ਗੰਡਾਸਿਆਂ ਨਾਲ ਜਾਨਲੇਵਾ ਹਮਲੇ ਕਰਨ ਦੇ ਮਾਮਲੇ ’ਚ ਪੁਲਿਸ ਵੱਲੋਂ ਰਾਸ਼ਟਰੀ ਪ੍ਰਚਾਰਕ ਸ਼ਿਵ ਸੈਨਾ ਪੰਜਾਬ ਬਾਬਾ ਕਸ਼ਮੀਰ ਗਿਰੀ ਨੂੰ 120-ਬੀ ’ਚ ਨਾਮਜ਼ਦ ਕੀਤਾ ਗਿਆ ਹੈ। ਕਸ਼ਮੀਰ ਗਿਰੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

    ਪੁਲਿਸ ਵੱਲੋਂ ਮਾਮਲੇ ’ਚ ਕਸ਼ਮੀਰ ਗਿਰੀ ਦੇ 2 ਬੇਟਿਆਂ ਰਾਜਨ ਬਾਵਾ ਤੇ ਮੋਨੂੰ ਵਾਸੀ ਖਟੀਕਾ ਚੌਕ ਖੰਨਾ ’ਤੇ ਹੋਰ ਵਿਅਕਤੀਆਂ ਖ਼ਿਲਾਫ਼ ਧਾਰਾ 307, 323, 324, 148, 149 ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਧਾਰਾ ’ਚ ਵਾਧਾ ਕਰਦੇ ਹੋਏ 120-ਬੀ ’ਚ ਕਸ਼ਮੀਰ ਗਿਰੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਗੁਰੂ ਅਮਰਦਾਸ ਮਾਰਕੀਟ ’ਚ28 ਮਾਰਚ ਨੂੰ ਵੱਡੀ ਗਿਣਤੀ ’ਚ ਨੌਜਵਾਨਾਂ ਵੱਲੋਂ ਨਿਖਲਿ ਸ਼ਰਮਾ ਪੁੱਤਰ ਅਨਿਲ ਕੁਮਾਰ ਸ਼ਰਮਾ ਪੁੱਤਰ ਧੰਨਪਤ ਰਾਏ ਵਾਸੀ ਜਗਤ ਕਲੋਨੀ ਖੰਨਾ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਹ ਹਮਲਾ ਕਸ਼ਮੀਰ ਗਿਰੀ ਦੇ ਦੋਵੇਂ ਬੇਟਿਆਂ ਰਾਜਨ ਬਾਵਾ, ਮੋਨੂੰ ਸਮੇਤ ਸੰਜੂ, ਰੰਮਾ ਪੁੱਤਰ ਬਿੱਲਾ ਖੋਖੇ ਵਾਲਾ ਵਾਸੀ ਪਿੰਡ ਮਾਜਰੀ, ਸਨੀ ਉਰਫ ਲੂਨ, ਸਹਿਜਾਦ ਵਾਸੀ ਪੀਰਖਾਨਾ ਰੋਡ ਖੰਨਾ, ਗੋਰਾ, ਬਿੱਲਾ ਪਿੰਡ ਰਸੂਲੜਾ ਤੇ ਹੋਰ 3-4 ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਸੀ।

    ਇਸ ਹਮਲੇ ’ਚ ਨਿਖਿਲ ਦੇ ਸਿਰ ’ਚ ਡੂੰਘੀਆਂ ਸੱਟਾਂ ਲੱਗੀਆਂ, ਜਿਸ ਨੂੰ ਬੁਰੀ ਤਰ੍ਹਾਂ ਨਾਲ ਮਾਰਿਆ ਕੁੱਟਿਆ ਗਿਆ। ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ ਸੀ ਤੇ ਬਾਅਦ ’ਚ ਨਾਜ਼ੁਕ ਹਾਲਤ ਕਾਰਨ ਪਟਿਆਲਾ ਭੇਜ ਦਿੱਤਾ ਗਿਆ ਸੀ। ਨਿਖਿਲ ਸ਼ਰਮਾ ਦੇ ਪਿਤਾ ਅਨਿਲ ਕੁਮਾਰ ਦੇ ਬਿਆਨਾਂ ’ਤੇ ਪੁਲਿਸ ਨੇ ਪਹਿਲਾਂ ਉਕਤ ਮੁਲਜ਼ਮਾਂ ’ਤੇ ਪਰਚਾ ਦਰਜ ਕੀਤਾ ਸੀ। 1 ਅਪ੍ਰੈਲ ਨੂੰ ਧਾਰਾ ’ਚ ਵਾਧਾ ਕਰਦੇ ਹੋਏ ਕਸ਼ਮੀਰ ਗਿਰੀ ਨੂੰ ਵੀ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ।

     

    LEAVE A REPLY

    Please enter your comment!
    Please enter your name here