ਸ਼ਾਰਟ ਸਰਕਟ ਨਾਲ ਲੱਗੀ ਅੱਗ, 2 ਏਕੜ ਕਣਕ ਤੇ ਟਰੈਕਟਰ-ਟਰਾਲੀ ਵੀ ਸੜੀ

    0
    139

    ਬਰਨਾਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਬਰਨਾਲੇ ਦੇ ਪਿੰਡ ਧੌਲਾ ਦੇ ਖੇਤਾਂ ਵਿੱਚ ਉਸ ਸਮੇਂ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ, ਜਦੋਂ ਕੰਬਾਈਨ ਨਾਲ ਕੱਟੀ ਫ਼ਸਲ ਨੂੰ ਲੈ ਕੇ ਮੰਡੀ ਵਿੱਚ ਲਿਜਾਣ ਲਈ ਟਰੈਕਟਰ ਪੂਰੀ ਤਰਾਂ ਤਿਆਰ ਖੜਾ ਸੀ। ਜਿਉਂ ਹੀ ਟਰੈਕਟਰ ਨੂੰ ਸਟਾਰਟ ਕੀਤਾ ਤਾਂ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਉਸ ਨੇ ਕੁੱਝ ਸੈਕਿੰਡਾਂ ਵਿੱਚ ਹੀ ਟਰੈਕਟਰ ਅਤੇ ਟਰਾਲੀ ਦੇ ਏਰੀਏ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਉਪਰੰਤ ਅੱਗ ਆਸੇ ਪਾਸੇ ਖੜੀ ਕਣਕ ਦੀ ਫ਼ਸਲ ਨੂੰ ਲੱਗ ਗਈ, ਜਿਸ ਕਰਕੇ ਕਣਕ ਦੀ ਖੜੀ ਫ਼ਸਲ ਅਤੇ ਤੂੜੀ ਦੇ ਟਾਂਗਰ ਦਾ ਰਕਬਾ ਅੱਗ ਦੀ ਲਪੇਟ ਵਿੱਚ ਆ ਗਿਆ।ਘਟਨਾ ਦਾ ਪਤਾ ਲੱਗਦਿਆਂ ਹੀ ਆਸ ਪਾਸ ਪਿੰਡਾਂ ਦੇ ਕਿਸਾਨ ਆਪੋ ਆਪਣੇ ਸਾਧਨ ਲੈ ਕੇ ਅੱਗ ਬੁਝਾਉਣ ਪਹੁੰਚ ਗਏ। ਪਿੰਡ ਧੌਲਾ ਦੇ ਕਿਸਾਨਾਂ ਵਲੋਂ ਆਪਣੇ ਪੱਧਰ ’ਤੇ ਬਣਾਈ ਮਿੰਨੀ ਫ਼ਾਇਬ ਬਿ੍ਰਗੇਡ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਬੁਝਾਉਣ ਲਈ ਮੌਕੇ ’ਤੇ ਸਰਕਾਰੀ ਫ਼ਾਇਰ ਬਿ੍ਰਗੇਡ ਦੀ ਗੱਡੀ ਨੇ ਵੀ ਮੱਦਦ ਕੀਤੀ। ਅੱਗ ਬੁਝਾਉਣ ਤੱਕ 2 ਏਕੜ ਖੜੀ ਕਣਕ ਦੀ ਫ਼ਸਲ, 10 ਏਕੜ ਤੂੜੀ ਦਾ ਟਾਂਗਰ ਅਤੇ ਟਰੈਕਟਰ ਬੁਰੀ ਤਰਾਂ ਸੜ ਗਿਆ। ਕਿਸਾਨਾ ਨੇ ਦੱਸਿਆ ਕਿ ਇਸ ਅੱਗ ਕਾਰਨ ਕਿਸਾਨਾਂ ਦਾ ਕਰੀਬ 8 ਤੋਂ 9 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਟਰੈਕਟਰ ਦੇ ਟਾਇਰਾਂ ਤੋਂ ਲੈ ਕੇ ਉਸਦੇ ਇੰਜਨ ਤੱਕ ਨੂੰ ਅੱਗ ਦਾ ਨੁਕਸਾਨ ਪੁੱਜਿਆ ਹੈ। ਕਿਸਾਨਾਂ ਵਲੋਂ ਇਸ ਉਸੇ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here