ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਸਰਹੱਦ ‘ਤੇ ਲਾਇਆ ‘ਪੱਗਾਂ ਦਾ ਲੰਗਰ’

    0
    148

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਦਿੱਲੀ ਦੀ ਸਰਹੱਦਾਂ ‘ਤੇ ਬੈਠੇ 26 ਮਾਰਚ ਨੂੰ ਤਕਰੀਬਨ 4 ਮਹੀਨਿਆਂ ਪੂਰੇ ਹੋ ਜਾਣਗੇ। ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ਲਾਈ ਬੈਠੇ ਹਨ। ਇਸ ਦੌਰਾਨ ਹੁਣ ਤਕ ਜੋ ਵੀ ਕੋਈ ਸਮਾਗਮ ਹੋਇਆ ਹੈ ਉਸ ਨੂੰ ਕਿਸਾਨਾਂ ਨੇ ਦਿੱਲੀ ਦੀ ਸਰਹੱਦ ‘ਤੇ ਹੀ ਮਨਾਇਆ ਹੈ। ਉਥੇ ਹੀ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਸਿੰਘ ਦਾ ਕਿਸਾਨ ਅੱਜ ਯਾਨੀ ਕਿ ਮੰਗਲਵਾਰ ਨੂੰ ਸ. ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।ਇਸ ਲਈ ਸਰਹੱਦਾਂ ’ਤੇ ਭਾਰੀ ਗਿਣਤੀ ਵਿਚ ਨੌਜਵਾਨ ਦਿੱਲੀ ਦੀਆਂ ਸਰਹੱਦਾਂ ’ਤੇ ਪਹੁੰਚੇ ਹਨ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਸਿੰਘੁ ਬਾਰਡਰ ਤੇ ਕੁੰਡਲੀ ਬਾਰਡਰ ਦੀ ਤਾਂ ਇਥੇ ਸਭ ਤੋਂ ਜ਼ਿਆਦਾ ਨੌਜਵਾਨ ਪੰਜਾਬ ਤੋਂ ਪਹੁੰਚ ਰਹੇ ਹਨ। ਇਸ ਮੌਕੇ ਕਿਸਾਨ ਜੱਥੇਬੰਦੀਆਂ ਅਤੇ ਕਿਸਾਨਾਂ ਭਾਈਚਾਰੇ ਅਤੇ ਨੌਜਵਾਨਾਂ ਵੱਲੋਂ ਸ਼ਹੀਦ ਸੁਖਦੇਵ ਸ਼ਹੀਦ ਰਾਜਗੁਰੂ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਵਿਚਾਰ ਨੌਜਵਾਨਾਂ ਨਾਲ ਸਨਝੇ ਕੀਤੇ ਤੇ ਨੌਜਵਾਨਾਂ ‘ਚ ਆਜ਼ਾਦ ਲਹਿਰ ਨੂੰ ਜਗਿਆ ਹੈ। ਉਥੇ ਹੀ ਇਸ ਮੌਕੇ, ਨੌਜਵਾਨਾਂ ਨੂੰ ‘ਪੱਗੜੀ ਸੰਭਾਲ’ ਮੁਹਿੰਮ ਤਹਿਤ ਪੱਗਾਂ ਦਾ ਲੰਗਰ ਲਾਇਆ ਗਿਆ। ਗਾਜੀਪੁਰ ਸਰਹੱਦ ‘ਤੇ ਸ਼ਹੀਦੀ ਦਿਹਾੜੇ ਮੌਕੇ ‘ਤੇ ‘ਪੱਗੜੀ ਲੰਗਰ’ ਆਯੋਜਿਤ ਕੀਤਾ ਗਿਆ ਜਿਸ ਵਿਚ ਨੌਜਵਾਨਾਂ ਨੂੰ ਪੱਗਾਂ ਬੰਨੀਆਂ ਗਈਆਂ।

    ਕਿਸਾਨ ਜੱਥੇਬੰਦੀਆਂ ਨੇ 26 ਮਾਰਚ 2021 ਨੂੰ ਭਾਰਤ ਬੰਦ ਦਾ ਵੀ ਐਲਾਨ ਕੀਤਾ ਹੈ। ਸ਼ਹੀਦੀ ਦਿਹਾੜੇ ’ਤੇ ਕਿਸਾਨ ਭਾਰਤ ਬੰਦ ਨੂੰ ਲੈ ਕੇ ਅੱਗੇ ਦੀ ਰਣਨੀਤੀ ਵੀ ਤਿਆਰ ਕਰਨਗੇ। ਦੱਸ ਦੇਈਏ ਕਿ ਅੰਦੋਲਨ ਦੇ 4 ਮਹੀਨੇ 26 ਮਾਰਚ ਨੂੰ ਪੂਰੇ ਹੋਣ ਮੌਕੇ ਰਾਸ਼ਟਰ ਵਿਆਪੀ ਬੰਦ ਦੀ ਅਪੀਲ ਦੌਰਾਨ ਦੁਕਾਨਾਂ, ਵਾਪਰਕ ਅਦਾਰੇ 12 ਘੰਟੇ ਤੱਕ ਬੰਦ ਰਹਿਣਗੇ। 28 ਮਾਰਚ ਨੂੰ ਹੋਲੀ ਵਾਲੇ ਦਿਨ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਦਾ ਸਾੜਨਗੇ।

    LEAVE A REPLY

    Please enter your comment!
    Please enter your name here