ਸ਼ਰਾਬੀ ਘਰਵਾਲੇ ਵਲੋਂ ਸੁੱਤੀ ਪਈ ਘਰਵਾਲੀ ਦਾ ਬੇਰਹਿਮੀ ਨਾਲ ਕਤਲ

    0
    176

    ਬਰਨਾਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਬਰਨਾਲਾ ਜ਼ਿਲ੍ਹੇ ਦੇ ਪਿੰਡ ਭੂਰੇ ਵਿਖੇ ਸ਼ਰਾਬੀ ਪਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕਰਨ ਦਾ ਕਾਰਨ ਮੁਲਜ਼ਮ ਪਤੀ ਵਲੋਂ ਆਪਣੀ ਮ੍ਰਿਤਕ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਨਾ ਦੱਸਿਆ ਜਾ ਰਿਹਾ ਹੈ। ਇਸੇ ਕਾਰਨ ਉਹਨਾਂ ਦੇ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ। ਬੁੱਧਵਾਰ ਰਾਤ ਵੀ ਪਤੀ ਨੇ ਸ਼ਰਾਬੀ ਹਾਲਤ ਵਿੱਚ ਆਪਣੀ ਮ੍ਰਿਤਕ ਪਤਨੀ ਨਾਲ ਝਗੜਾ ਕੀਤਾ ਸੀ ਅਤੇ ਵੀਰਵਾਰ ਦੁਪਹਿਰ ਸਮੇਂ ਜਦੋਂ ਪਤਨੀ ਸੌਂ ਰਹੀ ਸੀ ਤਾਂ ਉਸਦਾ ਕਤਲ ਕਰ ਦਿੱਤਾ। ਘਟਨਾ ਉਪਰੰਤ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵਲੋਂ ਮ੍ਰਿਤਕਾ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਭਰਾ ਵਕੀਲ ਸਿੰਘ, ਮ੍ਰਿਤਕਾ ਦੇ ਜੀਜੇ ਮੱਖਣ ਸਿੰਘ, ਪਿੰਡ ਵਾਸੀ ਜਗਦੇਵ ਸਿੰਘ ਅਤੇ ਪਿੰਡ ਭੂਰੇ ਦੇ ਸਰਪੰਚ ਗੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਨਾਮ ਹਰਪ੍ਰੀਤ ਕੌਰ ਸੀ ਅਤੇ ਉਹ ਆਪਣੇ ਪਤੀ ਦੇ ਨਾਲ ਇੱਟਾਂ ਦੇ ਭੱਠੇ ਉੱਤੇ ਮਜ਼ਦੂਰੀ ਕਰਦੀ ਸੀ। ਮ੍ਰਿਤਕਾ ਦੇ ਪਤੀ ਵਲੋਂ ਬੀਤੀ ਰਾਤ ਸ਼ਰਾਬੀ ਹਾਲਤ ਵਿੱਚ ਪਹਿਲਾਂ ਉਸਦੇ ਨਾਲ ਲੜਾਈ ਝਗੜਾ ਕੀਤਾ ਅਤੇ ਅੱਜ ਸਵੇਰੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ।

    ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਉਸ ਉੱਤੇ ਨਜ਼ਾਇਜ ਸੰਬੰਧ ਹੋਣ ਕਰਕੇ ਉਸਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਅਤੇ ਇਸੇ ਕਾਰਨ ਮੁਲਜ਼ਮ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਵਿਆਹ ਨੂੰ ਕਰੀਬ 13 ਸਾਲ ਹੋ ਚੁੱਕੇ ਹਨ ਅਤੇ ਉਸਦੇ ਦੋ ਛੋਟੇ-ਛੋਟੇ ਬੱਚੇ ਹਨ।

    LEAVE A REPLY

    Please enter your comment!
    Please enter your name here