ਵੱਡੀ ਖ਼ਬਰ – ਦਸੂਹਾ ਦੇ ਅੰਗਰੇਜ ਸਿੰਘ ਦੇ ਕ਼ਤਲ ਦੇ ਸੰਬੰਧ ‘ਚ ਜੱਸੀ ਤੇ ਬਿੰਦੂ ਚੜ੍ਹੇ ਪੁਲਿਸ ਹੱਥੇ

    0
    121

    ਹੁਸ਼ਿਆਰਪੁਰ- ਦਸੂਹਾ ਪੁਲਿਸ ਨੂੰ ਨਵਜੋਤ ਸਿੰਘ ਐੱਸ ਐੱਸ ਪੀ ਹੁਸ਼ਿਆਰਪੁਰ ਅਤੇ ਐੱਸ ਪੀ ਰਵਿੰਦਰਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ , ਡੀਐੱਸਪੀ ਅਨਿਲ ਭਨੋਟ ਦੀ ਅਗਵਾਈ ਵਿਚ ਅੰਗਰੇਜ ਸਿੰਘ ਦੇ ਅੰਨ੍ਹੇ ਕਤਲ ਦੇ ਸੰਬੰਧ ਵਿਚ ਵੱਡੀ ਸਫਲਤਾ ਮਿਲੀ ਹੈ ਇਸ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਬਹੁਤ ਹੀ ਮਿਹਨਤ ਅਤੇ ਸਮਝਦਾਰੀ ਨਾਲ ਸੁਲਝਾ ਲਿਆ ਹੈ ਅਤੇ ਪੁਲਿਸ ਨੇ ਜਸਪਾਲ ਸਿੰਘ ਉਰਫ ਜੱਸੀ ਪੁੱਤਰ ਅਮਰਜੀਤ ਸਿੰਘ ਅਤੇ ਵਰਿੰਦਰ ਪਾਲ ਸਿੰਘ ਉਰਫ ਬਿੰਦੂ ਪੁੱਤਰ ਅਮਰਜੀਤ ਸਿੰਘ ਵਾਸੀ ਰਾਏ ਚੱਕ ਥਾਣਾ ਦਸੂਹਾ ਨੂੰ ਗ੍ਰਿਫਤਾਰ ਕਰ ਲਿਆ ਹੈ ਥਾਣਾ ਮੁਖੀ ਐੱਸ ਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਆਰੋਪੀਆਂ ਨੇ ਪੁੱਛ-ਗਿੱਛ ਦੌਰਾਨ ਮੰਨਿਆਂ ਕਿ ਅੰਗਰੇਜ ਸਿੰਘ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ ਅਤੇ ਪਹਿਲਾ ਵੀ ਦੋਹਾਂ ਧਿਰਾਂ ਵਿਚ ਲੜਾਈ ਝਗੜੇ ਹੁੰਦੇ ਰਹਿੰਦੇ ਸਨ ਗੌਰਤਲਬ ਹੈ ਕਿ ਅੰਗਰੇਜ ਸਿੰਘ ਜੋ ਕਿ ਮਿਤੀ 08 -08 -2020 ਨੂੰ ਆਪਣੀ ਕਾਰ ਵਿਚ ਕੰਮ ਜਾ ਰਿਹਾ ਸੀ ਜਿਵੇਂ ਉਹ ਪਿੰਡ ਤਿਹਾੜੇ ਦੇ ਨਜਦੀਕ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿਚ ਅੰਗਰੇਜ ਸਿੰਘ ਦੀ ਮੌਤ ਹੋ ਗਈ ਸੀ . ਪੁਲਿਸ ਨੇ ਮੁਕੱਦਮਾ ਦਰਜ ਕਰਕੇ ਆਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ

    LEAVE A REPLY

    Please enter your comment!
    Please enter your name here